ਬ੍ਰਿਟਿਸ਼ ਵਿਕਟੋਰੀਆ ਨੇ ਇੰਟਰਨੈਸ਼ਨਲ ਅੰਗਰੇਜ਼ੀ ਓਲੰਪੀਆਡ ’ਚ ਰਚਿਆ ਇਤਿਹਾਸ
ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅੰਗਰੇਜ਼ੀ ਓਲੰਪੀਆਡ ਵਿੱਚ ਰਚਿਆ ਇਤਿਹਾਸ
Publish Date: Sat, 21 Feb 2026 07:30 PM (IST)
Updated Date: Sat, 21 Feb 2026 07:33 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅੰਗਰੇਜ਼ੀ ਓਲੰਪੀਆਡ 2025–26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਓਲੰਪੀਆਡ ਵਿਚ ਸਕੂਲ ਦੇ 11 ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤ ਕੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ। ਸੋਨੇ ਦੇ ਤਮਗੇ ਜਿੱਤਣ ਵਾਲੇ ਵਿਦਿਆਰਥੀਆਂ ਵਿਚ ਪਹਿਲੀ ਕਲਾਸ ਸਰਗੁਨ ਕੌਰ, ਕਲਾਸ ਤੀਜੀ ਦਸਮਪ੍ਰੀਤ ਸਿੰਘ, ਗੁਰਸਾਂਝ ਕੌਰ, ਸਹਿਜਜੀਤ ਸਿੰਘ, ਕਲਾਸ ਚੌਥੀ ਐਸ਼ਮੀਤ ਕੌਰ, ਅਵਨੀਤ ਕੌਰ, ਗਰੀਸ਼ਾ, ਮਨਰੀਤ ਟੁਰਨਾ, ਕਲਾਸ ਪੰਜਵੀਂ ਇਰਸ਼ੀਨ ਕੌਰ, ਹਰਸੀਰਤ ਕੌਰ, ਮਨਸੀਰਤ ਕੌਰ ਜੋਸਨ। ਇਨ੍ਹਾਂ ਵਿਚੋਂ ਤਿੰਨ ਹੋਣਹਾਰ ਵਿਦਿਆਰਥੀ ਗਰੀਸ਼ਾ, ਸਹਿਜਜੀਤ ਸਿੰਘ ਤੇ ਦਸਮਪ੍ਰੀਤ ਸਿੰਘ ਓਲੰਪੀਆਡ ਦੇ ਦੂਜੇ ਪੜਾਅ ਲਈ ਵੀ ਚੁਣੇ ਗਏ, ਜੋ ਦੋਆਬਾ ਕਾਲਜ, ਜਲੰਧਰ ਵਿਚ ਆਯੋਜਿਤ ਕੀਤਾ ਗਿਆ। ਉਥੇ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ। ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਸਭਰਵਾਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਲੱਬਧੀ ਸਾਰੇ ਸਕੂਲ ਤੇ ਪਰਿਵਾਰ ਲਈ ਮਾਣ ਤੇ ਪ੍ਰੇਰਣਾ ਦਾ ਸਰੋਤ ਹੈ।