ਬਜ਼ੁਰਗ ਸਮਾਜ ਦਾ ਸਰਮਾਇਆ ਹੁੰਦੇ ਹਨ : ਧਾਲੀਵਾਲ
ਬਜ਼ੁਰਗਾਂ ਦੀਆਂ ਅੱਖਾਂ ‘ਚ ਮੁੜ ਰੋਸ਼ਨੀ ਲਿਆਉਣਾ ਬਹੁਤ ਵੱਡਾ ਪੁੰਨ ਦਾ ਕੰਮ ਹੈ - ਬਲਵਿੰਦਰ ਸਿੰਘ ਧਾਲੀਵਾਲ
Publish Date: Fri, 08 May 2026 07:10 PM (IST)
Updated Date: Fri, 08 May 2026 07:11 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਅੱਜ ਇਕ ਹੋਰ ਲੋੜਵੰਦ ਬਜ਼ੁਰਗ ਦੀ ਅੱਜ ਦਾ ਫਰੀ ਆਪ੍ਰੇਸ਼ਨ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚਿੱਟੇ ਮੋਤੀਏ ਨਾਲ ਪੀੜ੍ਹਤ ਬਲਦੇਵ ਨਾਂ ਦੇ ਬਜ਼ੁਰਗ ਦੀ ਅੱਖ ਦਾ ਫਰੀ ਆਪ੍ਰੇਸ਼ਨ ਪ੍ਰਸਿੱਧ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਆਰਥਿਕ ਸਹਿਯੋਗ ਸਦਕਾ ਕਰਵਾਇਆ ਗਿਆ। ਮਰੀਜ਼ ਦਾ ਸਫਲ ਆਪ੍ਰੇਸ਼ਨ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਵੱਲੋਂ ਕੀਤਾ ਗਿਆ। ਇਸ ਸਬੰਧੀ ਹਸਪਤਾਲ ਵਿਚ ਆਯੋਜਿਤ ਸੰਖੇਪ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬਲਵਿੰਦਰ ਸਿੰਘ ਧਾਲੀਵਾਲ ਹਲਕਾ ਵਿਧਾਇਕ ਨੇ ਸ਼ਿਰਕਤ ਕੀਤੀ, ਜਦ ਕਿ ਵਿਸ਼ੇਸ਼ ਮਹਿਮਾਨਾਂ ਵਜੋਂ ਬੰਟੀ ਵਾਲੀਆ ਕੌਂਸਲਰ, ਉਦਯੋਗਪਤੀ ਜਤਿੰਦਰ ਸਿੰਘ ਕੁੰਦੀ, ਪਦਮ ਲਾਲ, ਮਦਨ ਲਾਲ ਕੋਰੋਟਾਨੀਆ ਸ਼ਾਮਲ ਹੋਏ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਰਬ ਨੌਜਵਾਨ ਸਭਾ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕਿਸੇ ਬਜ਼ੁਰਗ ਦੀਆਂ ਧੁੰਦਲੀਆਂ ਅੱਖਾਂ ਵਿਚ ਮੁੜ ਰੌਸ਼ਨੀ ਆਉਂਦੀ ਹੈ ਤਾਂ ਉਹ ਸਿਰਫ਼ ਇਲਾਜ ਨਹੀਂ ਹੁੰਦਾ, ਸਗੋਂ ਇਕ ਪਰਿਵਾਰ ਦੀ ਮੁੜ ਜਗਦੀ ਖੁਸ਼ੀ ਹੁੰਦੀ ਹੈ। ਅਜਿਹੇ ਉਪਰਾਲੇ ਸਮਾਜ ਨੂੰ ਇਨਸਾਨੀਅਤ ਦਾ ਅਸਲ ਮਤਲਬ ਸਿਖਾਉਂਦੇ ਹਨ। ਬਜ਼ੁਰਗ ਸਾਰੇ ਸਮਾਜ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਦੀਆਂ ਅੱਖਾਂ ਵਿਚ ਮੁੜ ਰੌਸ਼ਨੀ ਲਿਆਉਣਾ ਬਹੁਤ ਵੱਡਾ ਪੁੰਨ ਦਾ ਕੰਮ ਹੈ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੌਂਸਲਰ ਬੰਟੀ ਵਾਲੀਆ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਉਹ ਮੁਸਕਾਨ ਹੈ, ਜੋ ਕਿਸੇ ਮਜ਼ਬੂਰ ਚਿਹਰੇ ’ਤੇ ਮਦਦ ਨਾਲ ਵਾਪਸ ਆਉਂਦੀ ਹੈ। ਸਰਬ ਨੌਜਵਾਨ ਸਭਾ ਸਿਰਫ਼ ਸੇਵਾ ਨਹੀਂ ਕਰ ਰਹੀ, ਸਗੋਂ ਟੁੱਟਦੀਆਂ ਉਮੀਦਾਂ ਨੂੰ ਮੁੜ ਜੋੜ ਰਹੀ ਹੈ। ਆਈ ਸਪੈਸ਼ਲਿਸਟ ਡਾ. ਤੁਸ਼ਾਰ ਅਗਰਵਾਲ ਨੇ ਹਾਜ਼ਰੀਨ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਅੱਖਾਂ ਸਾਡੀ ਜ਼ਿੰਦਗੀ ਦਾ ਚਾਨਣ ਹਨ। ਜੇਕਰ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਹਨੇਰੇ ਤੋਂ ਬਚਿਆ ਜਾ ਸਕਦਾ ਹੈ। ਸਭਾ ਵਲੋਂ ਵਿਧਾਇਕ ਧਾਲੀਵਾਲ ਸਮੇਤ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਵਿਜੇ ਕੁਮਾਰ, ਪਟਵਾਰੀ ਬਲਬੀਰ ਕੁਮਾਰ, ਲੈਕਚਰਾਰ ਹਰਜਿੰਦਰ ਗੋਗਨਾ, ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਜਗਜੀਤ ਸੇਠ, ਸੁਸ਼ੀਲ ਸ਼ਰਮਾ, ਨਰਿੰਦਰ ਸਿੰਘ ਸੈਣੀ, ਕੁਲਦੀਪ ਸਿੰਘ ਜਸਵਾਲ, ਰਘਵੀਰ ਕੌਰ ਹਲਕਾ ਕੋਆਰਡੀਨੈਟਰ, ਗੁਰਦੀਪ ਸਿੰਘ ਤੁੱਲੀ, ਅਮਰਿੰਦਰ ਸਿੰਘ ਪੀਏ ਵਿਧਾਇਕ, ਵਿਨੋਦ ਭਾਸਕਰ, ਅਮਰਜੀਤ ਗਾਂਧੀ, ਗੁਲਸ਼ਨ ਕਪੂਰ, ਰਮਨ ਨੇਹਰਾ ਤੇ ਜੀਤ ਰਾਮ ਆਦਿ ਵੀ ਮੌਜੂਦ ਸਨ।