ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਲਈ 84 ਪੋਲਿੰਗ ਬੂਥ
-ਬਾਕਸ-- -ਬਾਕਸ--ਨਾਮਜ਼ਦਗੀ ਪੱਤਰ
Publish Date: Tue, 12 May 2026 08:23 PM (IST)
Updated Date: Tue, 12 May 2026 08:24 PM (IST)
ਨਗਰ ਨਿਗਮ ਕਪੂਰਥਲਾ ਵਿਖੇ ਕੁੱਲ 50 ਵਾਰਡਾਂ ਲਈ 84 ਪੋਲਿੰਗ ਬੂਥ ਹੋਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਵਧੀਕ ਜ਼ਿਲ਼੍ਹਾ ਚੋਣਕਾਰ ਅਫਸਰ ਵਰਿੰਦਰਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਕਪੂਰਥਲਾ ਵਿਚ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਰਡ ਨੰ. 1 ਤੋਂ 17 ਲਈ ਨੋਮੀਨੇਸ਼ਨ ਪੇਪਰ ਦਫਤਰ ਤਹਿਸੀਲਦਾਰ ਕਮਰਾ ਨੰ. 215 ਦੂਜ਼ੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲ਼ਾ ਵਿਖੇ ਆਰਟੀਓ ਕਪੂਰਥਲਾ ਹਰਕਰਨ ਰੰਧਾਵਾ ਕੋਲ ਜਮ੍ਹਾਂ ਹੋਣਗੇ। ਵਾਰਡ ਨੰ 18 ਤੋਂ 34 ਲਈ ਨਾਮਜ਼ਦਗੀ ਪੇਪਰ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਦੇ ਕਮਰਾ ਨੰ. 308 ਤੀਜ਼ੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲ਼ਾ ਵਿਚ ਹਰਸ਼ਰਨਜੀਤ ਸਿੰਘ ਡੀਐੱਫਐੱਸਸੀ ਵੱਲੋਂ ਲਏ ਜਾਣਗੇ। ਇਸੇ ਤਰ੍ਹਾਂ ਵਾਰਡ ਨੰ. 35 ਤੋਂ 50 ਲਈ ਨਾਮਜ਼ਦਗੀ ਪੱਤਰ ਡੀਆਰ ਕੋਆਪ੍ਰੇਟਿਵ ਸੁਸਾਇਟੀ ਦੇ ਕਮਰਾ ਨੰ. 513 ਪੰਜਵੀਂ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲ਼ਾ ਵਿਖੇ ਜਗਜੀਤ ਸਿੰਘ ਡੀਆਰ ਕੋਆਪ੍ਰੇਟਿਵ ਸੁਸਾਇਟੀ ਵੱਲੋਂ ਲਏ ਜਾਣਗੇ। ਇਸੇ ਤਰ੍ਹਾਂ ਨਗਰ ਕੌੰਸਲ ਸੁਲਤਾਨਪੁਰ ਲੋਧੀ ਵਿਖੇ ਕੁੱਲ 13 ਵਾਰਡ ਤੇ 16 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਾਰੇ 13 ਵਾਰਡਾਂ ਲਈ ਨਾਮਜ਼ਦਗੀਆਂ ਸਕੱਤਰ ਮਾਰਕੀਟ ਕਮੇਟੀ ਦੇ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਐੱਸਡੀਐੱਮ ਸੁਲਤਾਨਪੁਰ ਅਮਨਪਾਲ ਸਿੰਘ ਲੈਣਗੇ।