ਦੁਕਾਨ ਦੇ ਬਾਹਰੋਂ ਬੋਲੇਰੋ ਚੋਰੀ, ਮਾਮਲਾ ਦਰਜ
ਸੰਵਾਦ ਸੂਤਰ, ਜਾਗਰਣ ਫਗਵਾੜਾ :
Publish Date: Sun, 22 Feb 2026 10:11 PM (IST)
Updated Date: Sun, 22 Feb 2026 10:15 PM (IST)
ਫਗਵਾੜਾ : ਫਗਵਾੜਾ ਦੇ ਮੁਹੱਲਾ ਸੰਤੋਖਪੁਰਾ ਗਲੀ ਨੰਬਰ 3 ਦੇ ਬਾਹਰ ਸਥਿਤ ਦੁਕਾਨ ਦੇ ਬਾਹਰ ਖੜ੍ਹੀ ਗੱਡੀ ਚੋਰੀ ਹੋ ਗਈ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਰਿੰਦਰ ਕੁਮਾਰ ਵਾਸੀ ਮੁਹੱਲਾ ਸੰਤੋਖਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਨੰਬਰ 3 ’ਚ ਦੁਕਾਨ ਹੈ। ਬੀਤੇ ਸ਼ਨੀਵਾਰ ਦੀ ਰਾਤ ਨੂੰ ਉਹ ਆਪਣੀ ਮਹਿੰਦਰਾ ਕੰਪਨੀ ਦੀ ਬੋਲੇਰੋ ਗੱਡੀ ਦੁਕਾਨ ਦੇ ਬਾਹਰ ਖੜ੍ਹੀ ਕਰ ਕੇ ਗਿਆ ਸੀ ਪਰ ਜਦ ਸਵੇਰੇ ਉਹ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਗੱਡੀ ਗਾਇਬ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੋਰਾਂ ਦੀ ਤਲਾਸ਼ ਕਰਕੇ ਗੱਡੀ ਲੱਭਣ ਦੀ ਅਪੀਲ ਕੀਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।