ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਬਰਸੀ ’ਤੇ ਲੱਗੇਗਾ ਖੂਨਦਾਨ ਕੈਂਪ
ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਬਰਸੀ ਤੇ ਲੱਗੇਗਾ ਖੂਨਦਾਨ ਕੈਂਪ
Publish Date: Tue, 03 Mar 2026 09:15 PM (IST)
Updated Date: Tue, 03 Mar 2026 09:17 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਸਲਾਨਾ ਬਰਸੀ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 10 ਮਾਰਚ ਨੂੰ ਪਿੰਡ ਸੂਜੋ ਕਾਲੀਆ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਸੁੰਦਰ ਦੀਵਾਨ ਸਜਾਏ ਜਾਣਗੇ, ਜਿਸ ਵਿਚ ਭਾਈ ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਵੱਲੋਂ ਬਾਬਾ ਦੀਵਾਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਦੁਪਹਿਰ ਤੋਂ ਬਾਅਦ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿਚ ਕਲੱਬਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਕਬੱਡੀ ਕੱਪ ਦਾ ਉਦਘਾਟਨ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਕਰਨਗੇ। ਬਾਬਾ ਬੀਰ ਸਿੰਘ ਬਲੱਡ ਡੋਨੇਟ ਸੇਵਾ ਸੋਸਾਇਟੀ ਕਪੂਰਥਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲੱਡ ਡੋਨਰ ਸੋਸਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਬੂਲਪੁਰ ਨੇ ਦੱਸਿਆ ਕਿ ਇਹ ਕੈਂਪ 10 ਮਾਰਚ ਨੂੰ ਸਵੇਰੇ 9 ਤੋਂ 4 ਵਜੇ ਤੱਕ ਲੱਗੇਗਾ। ਇਸ ਬਲੱਡ ਡੋਨਰ ਕੈਂਪ ਵਿਚ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਪਹੁੰਚ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ, ਉਹ ਇਸ ਕੈਂਪ ਵਿਚ ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਬਚਾਉਣ ਵਿਚ ਆਪਣਾ ਪਵਿੱਤਰ ਯੋਗਦਾਨ ਪਾ ਸਕਦੇ ਹਨ।