ਭਾਜਪਾ ਨੇ ਜਨਤਾ ਦਾ ਵਿਸ਼ਵਾਸ ਜਿੱਤਿਆ : ਖੋਜੇਵਾਲ
ਭਾਜਪਾ ਨੇ ਸਖ਼ਤ ਮਿਹਨਤ ਦੀ ਮਿਸਾਲ ਦਿੱਤੀ, ਵਰਕਰਾਂ ਦਾ ਸਤਿਕਾਰ ਤੇ ਜਨਤਾ ਦਾ ਵਿਸ਼ਵਾਸ ਜਿੱਤਿਆ : ਖੋਜੇਵਾਲ
Publish Date: Sun, 31 May 2026 10:19 PM (IST)
Updated Date: Sun, 31 May 2026 10:23 PM (IST)

ਕਪੂਰਥਲਾ ਨਗਰ ਨਿਗਮ ਚੋਣਾਂ ’ਚ ਪਿਛਲੀ ਵਾਰ 0 ਸੀਟ, ਇਸ ਵਾਰ 3 ਸੀਟ ਨਾਲ ਭਾਜਪਾ ਨੇ ਰਚਿਆ ਇਤਿਹਾਸ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਖ਼ਤ ਮਿਹਨਤ ਤੇ ਸਮਰਪਣ ਦੁਆਰਾ ਸਿਖ਼ਰ ’ਤੇ ਪਹੁੰਚਣਾ ਜਾਣਦੀ ਹੈ। ਪਾਰਟੀ ਨਾ ਸਿਰਫ਼ ਆਪਣੇ ਵਰਕਰਾਂ ਦਾ ਸਤਿਕਾਰ ਕਰਦੀ ਹੈ ਬਲਕਿ ਜਨਤਾ ਦਾ ਵਿਸ਼ਵਾਸ ਜਿੱਤ ਕੇ ਹਰ ਚੁਣੌਤੀ ਨੂੰ ਵੀ ਪਾਰ ਕਰਦੀ ਹੈ। ਭਾਜਪਾ ਨੇ ਕਪੂਰਥਲਾ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 3 ਸੀਟਾਂ ਜਿੱਤੀਆਂ। ਪਿਛਲੀਆਂ ਚੋਣਾਂ ਵਿਚ ਸਿਰਫ 0 ਸੀਟ ਜਿੱਤਣ ਤੋਂ ਬਾਅਦ ਇਹ ਜਿੱਤ ਤੋਂ ਵੱਧ ਉਤਸ਼ਾਹ ਤੇ ਜਨਤਕ ਸਮਰਥਨ ਦੀ ਗੱਲ ਕਰਦੀ ਹੈ। 27 ਨੰਬਰ ਵਾਰਡ ਤੋਂ ਵਿੱਕੀ ਗੁਜਰਾਲ, ਵਾਰਡ ਨੰਬਰ 33 ਤੋਂ ਰਾਜੇਸ਼ ਕੁਮਾਰ ਰਾਜਾ ਤੇ ਵਾਰਡ ਨੰਬਰ 34 ਤੋਂ ਰੇਖਾ ਰਾਣੀ ਸਾਮਲ ਹਨ। ਇਨ੍ਹਾਂ ਤਿੰਨਾਂ ਜੇਤੂਆਂ ਨੇ ਇਹ ਜਿੱਤ ਆਪਣੇ ਆਗੂਆਂ ਵਰਕਰਾਂ ਦੀ ਸਖਤ ਮਿਹਨਤ ਤੇ ਆਪਣੇ-ਆਪਣੇ ਵਾਰਡਾਂ ਵਿਚ ਵਿਕਾਸ ਕਾਰਜਾਂ ਦੇ ਵਾਅਦੇ ਤੇ ਜਨਤਾ ਨਾਲ ਆਪਣੇ ਸਬੰਧਾਂ ਰਾਹੀਂ ਪ੍ਰਾਪਤ ਕੀਤੀ। ਇਸ ਦੌਰਾਨ ਭਾਰਤ ਰੱਖਿਆ ਮੰਚ ਦੀ ਖੇਤਰੀ ਸੰਗਠਨ ਮੰਤਰੀ ਉਤਰ ਖੇਤਰ ਕੇਂਦਰ ਪੰਜਾਬ ਕਪੂਰਥਲਾ ਸੂਸਨ ਆਨੰਦ ਦੇ ਗ੍ਰਹਿ ਵਿਖੇ ਇਨ੍ਹਾਂ ਤਿੰਨਾਂ ਜੇਤੂਆਂ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਮੌਜੂਦਗੀ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਾਨਦਾਰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਵਰਕਰ ਸਭ ਤੋਂ ਮਹੱਤਵਪੂਰਨ ਹਨ। ਇਹ ਜਿੱਤ ਹਰ ਵਰਕਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਜਿਸਨੇ ਦਿਨ-ਰਾਤ ਅੱਤ ਦੀ ਗਰਮੀ ਵਿਚ ਸੜਕਾਂ ’ਤੇ ਸੰਘਰਸ਼ ਕੀਤਾ। ਜਨਤਾ ਦੇ ਵਿਸ਼ਵਾਸ ਨੇ ਸਾਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਇਹ ਜਿੱਤ ਸਿਰਫ਼ ਸੀਟਾਂ ਦੀ ਜਿੱਤ ਨਹੀਂ ਹੈ, ਸਗੋਂ ਭਾਜਪਾ ਦੇ ਆਦਰਸ਼ਾਂ ਤੇ ਇਸਦੇ ਵਰਕਰਾਂ ਦੀ ਸਖ਼ਤ ਮਿਹਨਤ ਦੀ ਜਿੱਤ ਹੈ। ਅਸੀਂ ਸਖ਼ਤ ਮਿਹਨਤ ਕੀਤੀ ਤੇ ਜਨਤਾ ਨੇ ਸਾਡੇ ’ਤੇ ਭਰੋਸਾ ਕੀਤਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਯਸ਼ ਮਹਾਜਨ,ਚੰਦਨ ਆਨੰਦ,ਮੋਹਿਤ ਸ਼ੇਖਰ ਆਨੰਦ,ਅਭਿਸ਼ੇਕ ਆਨੰਦ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ, ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਲਾ ਸੱਭਰਵਾਲ, ਮੰਡਲ ਪ੍ਰਧਾਨ ਕਮਲ ਪ੍ਰਭਾਕਰ, ਮੰਡਲ ਪ੍ਰਧਾਨ ਸਰਬਜੀਤ ਦਿਓਲ, ਮੰਡਲ ਪ੍ਰਧਾਨ ਲੱਕੀ ਸਰਪੰਚ, ਕੌਂਸਲਰ ਵਿੱਕੀ ਗੁਜਰਾਲ, ਕੌਂਸਲਰ ਰੇਖਾ ਰਾਣੀ, ਕੌਂਸਲਰ ਰਾਜੇਸ਼ ਕੁਮਾਰ ਰਾਜੂ, ਡਾ.ਅਮਰਨਾਥ, ਸੁਭਾਸ਼ ਚੰਦਰ, ਉਪਿੰਦਰ ਬੱਗਾ, ਮੱਸਾ ਸਿੰਘ, ਸੰਜੀਵ ਖੰਨਾ, ਪੱਲਵੀ ਰੱਤੜਾ, ਕਿਰਨਦੀਪ ਗੋਰਾ ਗਿੱਲ, ਤੀਰਥ ਖਿੰਡਾ ਇਨ੍ਹਾਂ ਸਾਰਿਆਂ ਦੇ ਨਾਲ ਸੈਂਕੜੇ ਵਰਕਰਾਂ ਤੇ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਇਆ।