ਮੋਗਾ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਦਿਨ-ਰਾਤ ਇੱਕ ਕਰ ਦੇਵੇਗਾ : ਖੋਜੇਵਾਲ
ਮੋਗਾ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਪਰਿਵਾਰ ਦਿਨ-ਰਾਤ ਇਕ ਕਰ ਦੇਵੇਗਾ : ਖੋਜੇਵਾਲ
Publish Date: Sun, 01 Mar 2026 09:33 PM (IST)
Updated Date: Sun, 01 Mar 2026 09:34 PM (IST)

- ਸੁਭਾਸ਼ ਸ਼ਰਮਾ ਤੇ ਗੁਲਜ਼ਾਰ ਗਿੱਲ ਦੀ ਅਗਵਾਈ ਹੇਠ 15 ਪਰਿਵਾਰ ਭਾਜਪਾ ’ਚ ਹੋਏ ਸ਼ਾਮਲ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਦੇ ਵਾਰਡ ਨੰਬਰ 38 ਤੋਂ ਐਤਵਾਰ ਨੂੰ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਪ੍ਰੇਰਨਾ ਸਦਕਾ ਤੇ ਸੁਭਾਸ਼ ਚੰਦਰ ਸ਼ਰਮਾ ਤੇ ਗੁਲਜ਼ਾਰ ਸਿੰਘ ਗਿੱਲ ਦੀ ਅਗਵਾਈ ਹੇਠ 15 ਦੇ ਕਰੀਬ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਇੱਕ ਸਾਧਾਰਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਨਵੇਂ ਮੈਂਬਰਾਂ ਸੁਭਾਸ਼ ਚੰਦਰ ਸ਼ਰਮਾ, ਗੁਲਜ਼ਾਰ ਸਿੰਘ ਗਿੱਲ, ਸਾਗਰ ਸ਼ਰਮਾ, ਕਿਰਨ ਸ਼ਰਮਾ, ਗੁਰਵਿੰਦਰ ਸਿੰਘ,ਦੀਪਕ ਭਨੋਟ, ਆਦਿਤਿਆ ਭਨੋਟ, ਜੈ ਰਾਮ, ਸਰਵਣ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਕਿ ਉਹ ਕੇਂਦਰ ਵਿਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਸਿੱਧਾ ਆਮ ਲੋਕਾਂ ਤਕ ਪਹੁੰਚ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਭਾਜਪਾ ਪ੍ਰਤੀ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਮਜ਼ਬੂਤ ਅਗਵਾਈ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਾਰਟੀ ਨਾਲ ਕਦਮ ਮਿਲਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਵਰਗ ਤਕ ਪਹੁੰਚ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਲੋਕ ਧੜਾਧੜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਦੇਸ਼ ਅਤੇ ਰਾਜ ਦਾ ਸਰਬਪੱਖੀ ਵਿਕਾਸ ਕਰਨਾ ਹੈ ਅਤੇ ਭਾਜਪਾ ਹਮੇਸ਼ਾ ਲੋਕ-ਭਲਾਈ ਦੇ ਕੰਮਾਂ ਲਈ ਵਚਨਬੱਧ ਰਹੀ ਹੈ। ਖੋਜੇਵਾਲ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕ ਭਾਜਪਾ ਨੂੰ ਭਾਰੀ ਸਮਰਥਨ ਦੇਣਗੇ ਅਤੇ ਇਸ ਵਾਰ ਰਾਜ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਲੋਕਾਂ ਦਾ ਉਤਸ਼ਾਹ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਮੌਕੇ ਖੋਜੇਵਾਲ ਨੇ ਵਰਕਰਾਂ ਨੂੰ ਦੱਸਿਆ ਕਿ ਪੰਜਾਬ ਵਿਚ 2027 ਦੀ ਚੋਣ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਸਫਲ ਬਣਾਉਣ ਲਈ ਪੂਰੇ ਪੰਜਾਬ ਦਾ ਭਾਜਪਾ ਪਰਿਵਾਰ ਦਿਨ-ਰਾਤ ਇਕ ਕਰ ਦੇਵੇਗਾ।ਇਸ ਰੈਲੀ ਨੂੰ ਸਫਲ ਬਣਾਉਣ ਲਈ ਘਰ-ਘਰ ਜਾਵਾਂਗੇ। ਖੋਜੇਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਰੈਲੀ ਅਸਲੀਅਤ ਤੌਰ ’ਤੇ ਪੰਜਾਬ ’ਚ ਬਦਲਾਅ ਲੈ ਕੇ ਆਵੇਗੀ। ਪੰਜਾਬ ਦੇ ਸਿਸਟਮ ਨੂੰ ਲੋਕਾਂ ਦੀ ਇੱਛਾ ਅਨੁਸਾਰ ਬਦਲ ਕੇ ਡੁੱਬਦੇ ਪੰਜਾਬ ਨੂੰ ਪੈਰਾਂ ਸਿਰ ਕਰ ਕੇ ਤਰੱਕੀ ਦੀਆਂ ਲੀਹਾ ’ਤੇ ਤੋਰ ਕੇ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣਗੇ। ਖੋਜੇਵਾਲ ਨੇ ਕਿਹਾ ਕਿ ਹੁਣ ਤਕ ਦੀਆਂ ਸਰਕਾਰਾਂ ਅਤੇ ਖਾਸ ਕਰ ਕੇ ਆਪ ਸਰਕਾਰ ਨੇ ਪੰਜਾਬ ਨੂੰ ਅਜਿਹੇ ਕਰਜਾਈ ਬਣਾਇਆ ਕਿ ਕੇਂਦਰ ਦੀ ਸਰਕਾਰ ਦੀ ਮਦਦ ਤੋਂ ਬਿਨਾਂ ਪੰਜਾਬ ਕਰਜ਼ਾ ਮੁਕਤ ਨਹੀਂ ਹੋ ਸਕਦਾ। ਇਸ ਮੌਕੇ ਭਾਜਪਾ ਮੰਡਲ ਸਿਟੀ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ, ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਬਿੱਟੂ ਧੱਮ, ਰੇਣੂ ਰਣਜੀਤ ਕੌਰ, ਮੱਸਾ ਸਿੰਘ, ਸ਼ਾਰਪ ਸੱਭਰਵਾਲ, ਅਜੈ ਅਰੋੜਾ ਕਾਲੀ ਤੋਂ ਇਲਾਵਾ ਅਨੇਕਾਂ ਆਗੂ ਹਾਜ਼ਰ ਸਨ।