ਵਾਰਡ ਨੰਬਰ 27 ਤੋਂ ਭਾਜਪਾ ਆਗੂਆਂ ਨੇ ਦਿਖਾਈ ਚੋਣ ਸਰਗਰਮੀ
ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਵਿੱਕੀ ਗੁਜਰਾਲ ਦੇ ਹੱਕ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕੀਤਾ ਚੋਣ ਪ੍ਰਚਾਰ
Publish Date: Sun, 17 May 2026 08:36 PM (IST)
Updated Date: Sun, 17 May 2026 08:36 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਭਾਜਪਾ ਉਮੀਦਵਾਰਾਂ ਨੇ ਜਨਤਕ ਮੀਟਿੰਗਾਂ ਕੀਤੀਆਂ ਅਤੇ ਨਗਰ ਨਿਗਮ ਚੋਣਾਂ ਲਈ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਨੇ ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਅਮਰਦੀਪ ਵਿੱਕੀ ਗੁਜਰਾਲ ਲਈ ਵਾਰਡ ਵਾਸੀਆਂ ਤੋਂ ਸ਼ਹਿਰ ਦੇ ਪ੍ਰਭਾਵਸ਼ਾਲੀ ਵਿਕਾਸ ਲਈ ਸਮਰਥਨ ਮੰਗਿਆ। ਖੋਜੇਵਾਲ ਅਤੇ ਹੋਰ ਭਾਜਪਾ ਆਗੂਆਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਵਾਰਡ ਦੇ ਵਿਕਾਸ ਨੂੰ ਅੱਗੇ ਵਧਾਉਣ ਦਾ ਵਾਅਦਾ ਕੀਤਾ। ਇਸ ਮੌਕੇ ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਅਮਰਦੀਪ ਵਿੱਕੀ ਗੁਜਰਾਲ ਨੇ ਕਿਹਾ ਕਿ ਇੱਕ ਕੌਂਸਲਰ ਦਾ ਕੰਮ ਆਪਣੇ ਹਲਕੇ ਅਤੇ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੋਣਾ ਹੈ, ਇਹ ਫਰਜ਼ ਉਹ ਮਿਸਾਲੀ ਜੋਸ਼ ਨਾਲ ਨਿਭਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਟੁੱਟੀਆਂ ਸੜਕਾਂ ਦੀ ਮੁਰੰਮਤ, ਸੀਵਰੇਜ਼ਾਂ ਦੀ ਸਫ਼ਾਈ ਅਤੇ ਵਾਰਡ ਵਿੱਚ ਸਹੀ ਨਿਕਾਸੀ ਨੂੰ ਯਕੀਨੀ ਬਣਾਉਣਾ ਹੋਵੇਗਾ।• ਉਨ੍ਹਾਂ ਨੇ ਗਲੀਆਂ ਵਿੱਚ ਢੁੱਕਵੀਆਂ ਸਟਰੀਟ ਲਾਈਟਾਂ ਲਗਾਉਣ, ਸਥਾਨਕ ਪਾਰਕਾਂ ਦੀ ਦੇਖਭਾਲ ਅਤੇ ਸੁੰਦਰਤਾ, ਅਤੇ ਨਿਯਮਿਤ ਕੂੜਾ ਇਕੱਠਾ ਕਰਨ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਨੂੰ ਕਾਇਮ ਰੱਖਣ ਲਈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਜਨਮ-ਮੌਤ ਸਰਟੀਫਿਕੇਟ, ਰਾਸ਼ਨ ਕਾਰਡ ਅਤੇ ਪੈਨਸ਼ਨ ਵਰਗੀਆਂ ਸਰਕਾਰੀ ਸਹੂਲਤਾਂ ਦੇ ਲਾਭ ਜਨਤਾ ਨੂੰ ਆਸਾਨੀ ਨਾਲ ਉਪਲਬਧ ਕਰਵਾਏ ਜਾਣਗੇ। ਇਸ ਮੌਕੇ ਐਡਵੋਕੇਟ ਪਿਊਸ਼ ਮਨਚੰਦਾ, ਦਵਿੰਦਰ ਧੀਰ, ਅਸ਼ੋਕ ਮਾਹਲਾ ਸ਼ਾਮ ਭੂਟਾਨੀ, ਸੰਨੀ ਬੈਂਸ, ਰਾਂਝਾ ਗੁਜਰਾਲ, ਆਰਤੀ ਗੁਜਰਾਲ, ਮਨੀਸ਼ਾ ਗੁਜਰਾਲ, ਨੇਹਾ ਗੁਜਰਾਲ, ਸਨੇਹ ਗੁਜਰਾਲ, ਅੰਜੂ ਬਾਲਾ, ਮਮਤਾ ਗਰੋਵਰ, ਸੁਨੀਲ ਸ਼ਰਮਾ ਆਦਿ ਹਾਜ਼ਰ ਸਨ।