ਭਾਜਪਾ ਦੇ ਵਫਦ ਨੇ ਨੀਟੂ ਦੀ ਅਗਵਾਈ ਹੇਠ ਨਵੇਂ ਡੀਸੀ ਬਾਂਸਲ ਨਾਲ ਕੀਤੀ ਮੁਲਾਕਾਤ
ਭਾਜਪਾ ਦੇ ਵਫਦ ਨੇ ਨੀਟੂ ਦੀ ਅਗਵਾਈ ਹੇਠ ਨਵੇਂ ਡੀਸੀ ਬਾਂਸਲ ਨਾਲ ਮੁਲਾਕਾਤ ਕੀਤੀ
Publish Date: Thu, 30 Apr 2026 08:50 PM (IST)
Updated Date: Thu, 30 Apr 2026 08:52 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਜਪਾ ਦੇ ਹਲਕਾ ਇੰਚਾਰਜ ਤੇ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਇਕ ਵਫਦ ਨੇ ਕਪੂਰਥਲਾ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਨੀਟੂ ਨੇ ਡੀਸੀ ਬਾਂਸਲ ਨੂੰ ਜ਼ਿਲਾ ਕਪੂਰਥਲਾ ਦੇ ਬਤੌਰ ਸੇਵਾ ਨਿਭਾਉਣ ਲਈ ਮੁਬਾਰਕਬਾਦ ਦਿੱਤੀ ਤੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਆਉਣ ਦਾ ਵੀ ਸੱਦਾ ਦਿੱਤਾ। ਉਹਨਾਂ ਪਵਿੱਤਰ ਨਗਰੀ ਦੇ ਇਤਿਹਾਸਿਕ ਧਾਰਮਿਕ ਸਥਾਨਾਂ ਬਾਰੇ ਵੀ ਡੀਸੀ ਨੂੰ ਵਿਸਥਾਰ ਪੂਰਵਕ ਦੱਸਿਆ। ਪ੍ਰਧਾਨ ਨੀਟੂ ਨੇ ਪਾਵਨ ਨਗਰੀ ਵਿੱਚ ਚੱਲ ਰਹੇ ਸਮਾਰਟ ਸਿਟੀ ਦੇ ਨਾਂ ਤੇ ਵਿਕਾਸ ਕਾਰਜਾਂ ਬਾਰੇ ਵੀ ਗੱਲਬਾਤ ਕੀਤੀ ਤੇ ਦੱਸਿਆ ਕਿ ਸਮਾਰਟ ਸਿਟੀ ਦੇ ਨਾਂ ਤੇ ਹੋ ਰਹੇ ਵਿਕਾਸ ਕਾਰਜਾਂ ਦੌਰਾਨ ਬਹੁਤ ਹੀ ਹੌਲੀ ਗਤੀ ਵਿਚ ਕੰਮ ਚੱਲ ਰਿਹਾ ਹੈ। ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਟੁੱਟੀਆਂ ਹੋਈਆਂ ਹਨ ਜਿਸ ਦਾ ਕਿਸੇ ਵੀ ਯੋਜਨਾ ਤੋਂ ਬਗੈਰ ਕਾਰਜ ਚੱਲਣ ਕਾਰਨ ਕੋਈ ਵੀ ਵਿਕਾਸ ਕਾਰਜ ਸਮੇਂ ਸਿਰ ਨਹੀਂ ਹੋ ਰਿਹਾ। ਸ਼ਹਿਰ ਨਿਵਾਸੀ ਬਹੁਤ ਹੀ ਪਰੇਸ਼ਾਨ ਹਨ ਤੇ ਦੇਸ਼ ਵਿਦੇਸ਼ ਤੋਂ ਰੋਜਾਨਾ ਸੰਗਤਾਂ ਨੂੰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੀ ਸਾਫ ਸਫਾਈ ਵਿਵਸਥਾ ਦਾ ਵੀ ਬਹੁਤ ਬੁਰਾ ਹਾਲ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਕੂੜੇ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਨੀਟੂ ਨੇ ਡਿਪਟੀ ਕਮਿਸ਼ਨਰ ਬਾਂਸਲ ਨੂੰ ਖੁਦ ਪਾਵਨ ਨਗਰੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਧਿਆਨ ਦੇਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਅਸ਼ੋਕ ਬਾਂਸਲ ਨੇ ਹਲਕਾ ਇੰਚਾਰਜ ਨੀਟੂ ਨੂੰ ਭਰੋਸਾ ਦਿੱਤਾ ਕਿ ਪਾਵਨ ਨਗਰੀ ਦੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਉਹ ਜਲਦ ਹੀ ਸਮੀਖਿਆ ਕਰਨਗੇ। ਉਹਨਾਂ ਭਾਜਪਾ ਦੇ ਵਫਦ ਵੱਲੋਂ ਪਾਵਨ ਨਗਰੀ ਆਉਣ ’ਤੇ ਸੱਦੇ ਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਉਹ ਜਲਦੀ ਹੀ ਪਾਵਨ ਨਗਰੀ ਵਿੱਚ ਆ ਕੇ ਪਵਿੱਤਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨਗੇ। ਇਸ ਮੌਕੇ ਮੰਡਲ ਭਾਜਪਾ ਪ੍ਰਧਾਨ ਡਾਕਟਰ ਰਕੇਸ਼ ਪੁਰੀ, ਅਸ਼ੋਕ ਕਨੋਜੀਆ, ਚਤਰ ਸਿੰਘ ਜੋਸਨ, ਮਿੰਟੂ ਜੈਨ ,ਬਾਬਾ ਬਲੌਰੀ ਆਦਿ ਵੀ ਹਾਜ਼ਰ ਸਨ।