ਨਗਰ ਕੌਂਸਲ ਚੋਣਾਂ ’ਚ ਭਾਜਪਾ ਦੇ ਉਮੀਦਵਾਰਾਂ ਲਈ ਖੋਜੇਵਾਲ ਨੇ ਕੀਤਾ ਪ੍ਰਚਾਰ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਚੋਣਾਂ ਵਿਚ ਜਿੱਤ ਦਾ ਦਾਅਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਆਗੂਆਂ ਨੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿਚ ਵੱਖ-ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਵਾਰਡ ਨੰਬਰ 9 ਤੋਂ ਭਾਜਪਾ ਉਮੀਦਵਾਰ ਸ਼ਾਰਪ ਸਭਰਵਾਲ, ਵਾਰਡ ਨੰਬਰ 10 ਤੋਂ ਭਾਜਪਾ ਉਮੀਦਵਾਰ ਕਵਿਤਾ, ਵਾਰਡ ਨੰਬਰ 28 ਤੋਂ ਭਾਜਪਾ ਉਮੀਦਵਾਰ ਮੰਜੂ ਬਾਲਾ, ਵਾਰਡ ਨੰਬਰ 12 ਤੋਂ ਭਾਜਪਾ ਉਮੀਦਵਾਰ ਬਿਭਾ ਕੁਮਾਰ ਦੇ ਹੱਕ ’ਚ ਪ੍ਰਚਾਰ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਲੋਕ ਭਲਾਈ ਯੋਜਨਾਵਾਂ ਤੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਵਰਗ, ਕਿਸਾਨ ਤੇ ਮਹਿਲਾਵਾਂ ਲਈ ਇਤਿਹਾਸਕ ਯੋਜਨਾਵਾਂ ਚਲਾਈਆਂ ਹਨ, ਜਿਨ੍ਹਾਂ ਨੇ ਦੇਸ਼ ਭਰ ਵਿਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਹੈ। ਉਨ੍ਹਾਂ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੀ ਇਸ ਲਹਿਰ ਨੂੰ ਆਪਣੇ ਸ਼ਹਿਰ ਵਿਚ ਵੀ ਲਿਆਉਣ ਲਈ ਭਾਜਪਾ ਉਮੀਦਵਾਰਾਂ ਨੂੰ ਆਪਣੀਆਂ ਕੀਮਤੀ ਵੋਟਾਂ ਦੇ ਕੇ ਜਿਤਾਉਣ। ਖੋਜੇਵਾਲ ਨੇ ਭਰੋਸਾ ਜਤਾਇਆ ਕਿ ਭਾਜਪਾ ਕਪੂਰਥਲਾ ਨਗਰ ਨਿਗਮ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਫੋਕਸ ਸ਼ਹਿਰੀਆਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਹੈ, ਜਿਨ੍ਹਾਂ ਵਿਚ ਖਾਸ ਤੌਰ ’ਤੇ ਸਫ਼ਾਈ ਵਿਵਸਥਾ, ਸੜਕਾਂ ਤੇ ਲਾਈਟਾਂ, ਗੰਦੇ ਪਾਣੀ ਦਾ ਨਿਕਾਸ ਤੇ ਹਰ ਘਰ ਤੱਕ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣਾ ਹੈ। ਇਸ ਲਈ ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਤਹਿਤ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਖੋਜੇਵਾਲ ਨੇ ਆਪ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਆਉਣ ਤੋਂ ਬਾਅਦ ਅਪਰਾਧ ਤੇ ਨਸ਼ਿਆਂ ਦੀ ਸਮੱਸਿਆ ਹੱਦੋਂ ਵੱਧ ਵਧੀ ਹੈ। ਨਸ਼ਾ ਖੁੱਲ੍ਹ ਕੇ ਵਿਕ ਰਿਹਾ ਹੈ ਤੇ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਤੇ ਉਨ੍ਹਾਂ ਦੇ ਸਥਾਈ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਪ੍ਰਸ਼ੋਤਮ ਪਾਸੀ, ਨਿਰਮਲ ਨਾਹਰ ਚੇਤਨ ਸੂਰੀ, ਜਗਦੀਸ਼ ਸ਼ਰਮਾ, ਅਸ਼ਵਨੀ ਭੋਲਾ, ਰਾਜੇਸ਼ ਸੂਰੀ, ਸਤੀਸ਼ ਕਟਾਰੀਆ, ਰੋਸ਼ਨ ਲਾਲ ਸੱਭਰਵਾਲ, ਪ੍ਰਸ਼ੋਤਮ ਸੋਂਧੀ, ਐਡਵੋਕੇਟ ਹੈਰੀ ਸ਼ਰਮਾ, ਸਰਬਜੀਤ ਸਿੰਘ ਦਿਓਲ, ਲੱਕੀ ਸਰਪੰਚ, ਸੰਨੀ ਬੈਂਸ, ਪ੍ਰੋਫੈਸਰ ਅਨੁਰਾਗ ਸ਼ਰਮਾ, ਪੰਡਿਤ ਸੁਭਾਸ਼ ਸ਼ੁਕਲਾ, ਸਮੀਕਸ਼ਾ ਸੱਭਰਵਾਲ, ਨੀਤੂ, ਗੁਰਦੀਪ ਕੌਰ, ਗੁਰਮੀਤ ਕੌਰ, ਬਲਵਿੰਦਰ ਰਾਈਆਂਵਾਲ, ਮਹਿੰਦਰ ਸਿੰਘ ਬਲੇਰ, ਰਾਜਿੰਦਰ ਕਨੋਜਿਆ, ਕਾਲੂ, ਮਨੀ, ਰੇਣੁ, ਬਿੱਟੂ ਧੱਮ, ਵਿੱਕੀ ਗਿੱਲ, ਵਿਨੀਤ ਸੱਭਰਵਾਲ, ਪੂਨਮ ਦੇਵੀ, ਮੱਸਾ ਸਿੰਘ, ਬਲਰਾਜ ਸੱਭਰਵਾਲ, ਗੁਲਸ਼ਨ ਸੱਭਰਵਾਲ, ਅਰਜੁਨ ਸੱਭਰਵਾਲ, ਅਰੁਣ ਸੱਭਰਵਾਲ, ਸੁਮਨ ਰਾਜਬੀਰ ਕੌਰ, ਵੀਨਾ ਹੰਸ, ਬਲਵਿੰਦਰ ਸਿੰਘ, ਨੱਥਾ ਸਿੰਘ ਸੂਬੇਦਾਰ, ਮੋਨਿਕਾ ਕਨੋਜਿਆ, ਤੀਰਥ ਲੰਬਰਦਾਰ, ਰਾਮੋ ਸੱਭਰਵਾਲ, ਬਾਬਾ ਜਸਪਾਲ, ਆਸ਼ੀਸ਼ ਮਹਿਤਾ, ਰੇਣੁ ਰਣਜੀਤ, ਮਨਜੀਤ ਕੌਰ, ਬਲਜਿੰਦਰ, ਸ਼ਿੰਦਰ ਗਿੱਲ, ਰਾਜੂ ਖਾਨਪੁਰੀ, ਮਨੋਜ ਕੁਮਾਰ, ਦਲੀਪ ਕੁਮਾਰ, ਪੱਪੂ ਕੁਮਾਰ, ਪ੍ਰਕਾਸ਼ ਮਹਿਤਾ, ਚੰਦਨ ਕੁਮਾਰ, ਪੁਨੀਤਾ ਦੇਵੀ ਆਦਿ ਭਾਜਪਾ ਆਗੂ ਮੌਜੂਦ ਸਨ।