ਭੁਲੱਥ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਭੁਲੱਥ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ
Publish Date: Wed, 13 Aug 2025 09:57 PM (IST)
Updated Date: Thu, 14 Aug 2025 04:06 AM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਅੱਜ ਰਾਤ ਸਮਾਂ ਕਰੀਬ 8 ਵਜੇ ਇਕ ਜਬਰਦਸਤ ਸੜਕ ਹਾਦਸਾ ਕਸਬਾ ਬੇਗੋਵਾਲ ਦੀ ਹੱਦ ਅੰਦਰ ਭੁਲੱਥ ਮੁੱਖ ਸੜਕ ’ਤੇ ਵਾਪਰਿਆ ਤਾਂ ਮੌਕੇ ’ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਕਸਬਾ ਭੁਲੱਥ ਨਿਵਾਸੀ ਕਰੀਬ 18-20 ਸਾਲਾਂ ਨੌਜਵਾਨ ਯਤਿਸ਼ ਮਹਿਤਾ ਸਪੁੱਤਰ ਲਲਿਤ ਮਹਿਤਾ (ਬੰਟੀ ਮੋਬਾਈਲਾਂ ਵਾਲਾ) ਜੋ ਬੇਗੋਵਾਲ ਵਿਖੇ ਇਕ ਇਲੈਕਟ੍ਰੋਨਿਕਸ ਦੁਕਾਨ ’ਤੇ ਕੰਮ ਕਰਦਾ ਸੀ•। ਉਹ ਰੋ਼ਜ਼ ਵਾਂਗ ਬੁੱਧਵਾਰ ਸ਼ਾਮ ਨੂੰ ਆਪਣੇ ਘਰ ਲਈ ਰਵਾਨਾ ਹੋਇਆ ਤਾਂ ਕਸਬਾ ਬੇਗੋਵਾਲ ਦੀ ਹੱਦ ਅੰਦਰ ਮੁੱਖ ਸੜਕ ਭੁਲੱਥ ’ਤੇ ਸੁਖਮਨੀ ਕਾਲੋਨੀ ਨੇੜੇ ਉਸਦੀ ਇਕ ਥਾਰ ਨਾਲ ਜ਼ਬਰਦਸਤ ਟੱਕਰ ਹੋ ਗਈ, ਉਸਦੇ ਗੰਭੀਰ ਸੱਟ ਲੱਗੀ, ਜਿਸ ਨਾਲ ਉਸਦੀ ਮੌਕੇ ’ਤੇ ਮੌਤ ਹੋ ਗਈ। ਦੂਜੇ ਪਾਸੇ ਥਾਰ ਚਾਲਕ ਤੇ ਸਵਾਰ ਵੀ ਜ਼ਖਮੀ ਹੋਏ ਜੋ ਬੇਗੋਵਾਲ ਨਿੱਜੀ ਹਸਪਤਲ਼ ਵਿੱਚ ਜ਼ੇਰੇ ਇਲਾਜ ਲਈ ਦਾਖ਼ਲ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਾਰ ਚਾਲਕ ਸ਼ਰਾਬੀ ਹਾਲਤ ’ਚ ਸਨ ਤੇ ਦੋ ਕਾਰਾਂ ਦੀ ਰੇਸ ਲਾ ਰਹੇ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਜਾਣਕਾਰੀ ਮਿਲਣ ’ਤੇ ਭੁਲੱਥ ਤੋਂ ਕੌਂਸਲਰ ਲਕਸ਼ ਚੌਧਰੀ, ਕੋਂਸਲਰ ਗੌਰਵ ਸੱਭਰਵਾਲ, ਜੱਥੇਦਾਰ ਗੁਰਵਿੰਦਰ ਸਿੰਘ ਬਾਜਵਾ ਤੇ ਰਾਮ ਰਤਨ ਸ਼ਰਮਾ ਮ੍ਰਿਤਕ ਦੇ ਪਿਤਾ ਨੂੰ ਨਾਲ ਲੈ ਕੇ ਬੇਗੋਵਾਲ ਗਏ ਤਾਂ ਉੱਥੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦਿੱਤਾ ਗਿਆ। ਜ਼ਿਕਰਯੋਗ ਕਿ ਮ੍ਰਿਤਕ ਯਤਿਸ ਮਹਿਤਾ ਮਾਪਿਆਂ ਦਾ ਇਕਲੋਤਾ ਪੁੱਤਰ ਤੇ ਇਕ ਛੋਟੀ ਭੈਣ ਦਾ ਲਾਡਲਾ ਭਰਾ ਸੀ ਤੇ ਪਰਿਵਾਰ ਦੇ ਆਰਥਿਕ ਹਾਲਾਤ ਵੀ ਕੁੱਝ ਚੰਗੇ ਨਾ ਹੋਣ ਕਰਕੇ ਨੌਜਵਾਨ ਮਜ਼ਦੂਰੀ ਕਰਦਾ ਸੀ। ਮ੍ਰਿਤਕ ਦਾ ਪਰਿਵਾਰ ਡੂੰਘੇ ਸਦਮੇ ’ਚ ਹੈ ਤੇ ਨਗਰ ’ਚ ਸੋਗ ਦੀ ਲਹਿਰ ਹੈ•।