ਭਾਰਤੀ ਕਿਸਾਨ ਯੂਨੀਅਨ ਕਾਦੀਆ ਨੇ ਕੋ-ਆਪਰੇਟਿਵ ਬੈਂਕ ਕਪੂਰਥਲਾ ਦੇ ਅੱਗੇ ਦਿੱਤਾ ਧਰਨਾ

ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਐਡਮਿਨ ਡਾ. ਜਗਜੀਤ ਸਿੰਘ ਨੂੰ ਸੌਂਪਿਆ ਮੰਗ ਪੱਤਰ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਦਲਬੀਰ ਸਿੰਘ ਨਾਨਕਪੁਰ ਸੀਨੀਅਰ ਪ੍ਰਧਾਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਕੋ-ਆਪ੍ਰੇਟਿਵ ਬੈਂਕ ਕਪੂਰਥਲਾ ਦੇ ਅੱਗੇ ਧਰਨਾ ਦਿੱਤਾ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਇਕ ਮੰਗ ਪੱਤਰ ਐਡਮਿਨ ਡਾ. ਜਗਜੀਤ ਸਿੰਘ (ਪੀਐੱਸਸੀ-1) ਨੂੰ ਸੌਂਪਿਆ। ਮੰਗ ਪੱਤਰ ਸੌਂਪਦੇ ਹੋਏ ਯੂਨੀਅਨ ਨੇ ਕਿਸਾਨ ਆਗੂਆਂ ਦੀ ਮੰਗਾਂ ਬਾਰੇ ਦੱਸਿਆ ਕਿ ਜਦੋਂ ਤੱਕ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦੇ ਕੋਆਪ੍ਰੇਟਿਵ ਬੈਂਕਾ ਵਿਚ ਨਵਾਂ ਕਰਜ਼ਾ ਹੱਦ ਲਾਗੂ ਨਹੀਂ ਕੀਤਾ ਜਾਂਦਾ, ਓਨਾ ਚਿਰ ਪੁਰਾਣੇ ਨਿਯਮ ਤਹਿਤ ਕਿਸਾਨਾਂ ਨਾਲ ਲੈਣ-ਦੇਣ ਕੀਤਾ ਜਾਵੇ ਤੇ ਉਸ ਤੋਂ ਬਾਅਦ ਨਵੇਂ ਨਿਯਮ ਨੂੰ ਵੀ ਚਾਲੂ ਕੀਤਾ ਜਾਵੇ, ਕਿਉਂਕਿ ਜੇ ਕਿਸਾਨਾਂ ਕੋਲੋਂ ਪਿਛਲੇ ਖਾਦ ਜਾਂ ਨਕਦੀ ਦੇ ਪੈਸੇ ਨਹੀਂ ਲੈਂਦੇ ਤੇ ਉਸ ਵਿਚ ਬੈਕਾਂ ਤੇ ਸੁਸਾਇਟੀ ਦਾ ਵੀ ਨੁਕਸਾਨ ਹੋਵੇਗਾ, ਕਿਉਂਕਿ ਜੇ ਕਿਸਾਨਾਂ ਨੇ ਉਹ ਪੈਸੇ ਕਿਤੇ ਹੋਰ ਖਰਚ ਕਰ ਲਏ ਤਾਂ ਫਿਰ ਸੁਸਾਇਟੀਆਂ ਦੀ ਰਿਕਵਰੀ ਘੱਟ ਜਾਵੇਗੀ ਤੇ ਕਿਸਾਨ ਵੀ ਡਿਫਾਲਟਰ ਹੋ ਜਾਣਗੇ। ਇਸ ਲਈ ਜਥੇਬੰਦੀ ਤੇ ਕਿਸਾਨ ਮੰਗ ਕਰਦੇ ਹਨ ਕਿ ਕਿਸਾਨਾਂ ਕੋਲੋਂ ਪਿਛਲੇ ਪੈਸੇ ਜਮ੍ਹਾਂ ਕਰਵਾ ਕੇ ਨਵਾਂ ਲੈਣ-ਦੇਣ ਚਾਲੂ ਕੀਤਾ ਜਾਵੇ ਤੇ ਸੁਸਾਇਟੀਆਂ ਵਿਚ ਖਾਦ, ਦਵਾਈਆਂ ਜਾਂ ਹੋਰ ਸਮਾਨ ਜਲਦੀ ਮੰਗਵਾ ਕੇ ਕਿਸਾਨਾਂ ਨੂੰ ਝੋਨੇ ਦੇ ਪੈੜੀ ਸੀਜ਼ਨ ਤੋਂ ਪਹਿਲਾ ਦਿੱਤਾ ਜਾਵੇ ਤੇ ਉਸਤੋਂ ਬਾਅਦ ਨਵਾਂ ਕਰਜ਼ਾ ਨਿਯਮ 2-3 ਮਹੀਨਿਆਂ ਵਿਚ ਬਣਾ ਕੇ ਲਾਗੂ ਕੀਤਾ ਜਾਵੇ। ਜੋ ਸੁਸਾਇਟੀ ਦੇ ਮੁਲਾਜ਼ਮ ਹੜਤਾਲ ’ਤੇ ਗਏ ਹਨ। ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਨਾਲ ਹਨ, ਪਰ ਉਹ ਵੀ ਕਿਸਾਨਾਂ ਦਾ ਸਾਥ ਦੇਣ ਤਾਂ ਕਿ ਕੰਮ ਨੂੰ ਰੋਕਿਆ ਨਾ ਜਾਵੇ ਤੇ ਦੋਨਾਂ ਧਿਰਾਂ ਦਾ ਸਹਿਮਤੀ ਨਾਲ ਕੰਮ ਚਲਾਇਆ ਜਾਵੇ, ਪਰ ਜਥੇਬੰਦੀ ਸਰਕਾਰ ਨੂੰ ਸਲਾਹ ਦਿੰਦੀ ਹੈ, ਜੇ ਕੋਈ ਫੈਸਲਾ ਨਾ ਹੋਇਆ ਤੇ ਯੂਨੀਅਨ ਕੋਈ ਵੱਡਾ ਧਰਨਾ ਲਾਉਣ ਦਾ ਪ੍ਰੋਗਰਾਮ ਬਣਾ ਕੇ ਪੰਜਾਬ ਪੱਧਰ ’ਤੇ ਇੱਕਠ ਕਰੇਗੀ ਜਾਂ ਰੋਡ ਜਾਮ ਕੀਤੇ ਜਾਣਗੇ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ, ਜਿਨ੍ਹਾਂ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਖਾਤੇ ਅੱਗੇ ਬੱਚਿਆਂ ਦੇ ਨਾਮ ਬਦਲੀ ਕੀਤੇ ਜਾਣ।
ਇਸ ਮੌਕੇ ਦਲਜੀਤ ਸਿੰਘ ਚੀਮਾ ਲਿਟਾਂ, ਤਰਸੇਮ ਸਿੰਘ ਭਵਾਨੀਪੁਰ, ਲਖਵਿੰਦਰ ਸਿੰਘ ਭਵਾਨੀਪੁਰ, ਬਲਵਿੰਦਰ ਸਿੰਘ ਭਵਾਨੀਪੁਰ, ਕਸ਼ਮੀਰ ਸਿੰਘ ਖੂਖਰੈਣ, ਮਹਿੰਗਾਂ ਸਿੰਘ, ਬਲਬੀਰ ਸਿੰਘ, ਸਤਬੀਰ ਸਿੰਘ, ਜਸਵਿੰਦਰ ਸਿੰਘ ਸਰਪੰਚ, ਉਧਮ ਸਿੰਘ, ਗੁਰਮੇਲ ਸਿੰਘ, ਸਵਰਨ ਸਿੰਘ, ਬਖਸ਼ੀਸ਼ ਸਿੰਘ, ਟਹਿਲ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਸੰਧਰ ਜਗੀਰ, ਸੁਖਜੀਤ ਸਿੰਘ ਨੰਬਰਦਾਰ ਸੰਧਰ ਜਗੀਰ, ਅਮਰੀਕ ਸਿੰਘ, ਧਰਮਿੰਦਰ ਸਿੰਘ ਬਰਿੰਦਪੁਰ, ਹਰਭਜਨ ਸਿੰਘ, ਕੁਲਵੰਤ ਸਿੰਘ, ਹਰਜਿੰਦਰ ਸਿੰਘ, ਸਵਿੰਦਰ ਸਿੰਘ ਲਿਟਾਂ , ਬਖਸ਼ੀਸ਼ ਸਿੰਘ ਮਜਾਦਪੁਰ, ਸੁਖਜਿੰਦਰ ਸਿੰਘ, ਤਰਲੋਕ ਸਿੰਘ, ਕਾਬਲ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਗੁਰਮੇਜ ਸਿੰਘ ਖੱਸਣ, ਬਲਬੀਰ ਸਿੰਘ, ਪੂਰਨ ਸਿੰਘ, ਜਸਕੀਰਤ ਸਿੰਘ, ਸੁਖਦੇਵ ਸਿੰਘ, ਚੈਂਚਲ ਸਿੰਘ, ਬਲਵਿੰਦਰ ਸਿੰਘ, ਗੁਰਪਿੰਦਰ ਸਿੰਘ, ਅਮਰੀਕ ਸਿੰਘ, ਜੱਗਾ ਸਿੰਘ, ਨਿਰਮਲ ਸਿੰਘ ਤੇ ਹੋਰ ਹਾਜ਼ਰ ਸਨ।