ਸਿਵ ਮੰਦਰ ਪੱਕਾ ਬਾਗ ’ਚ ਭੰਡਾਰਾ ਵਰਤਾਇਆ
ਸਿਵ ਮੰਦਰ ਪੱਕਾ ਬਾਗ ਵਿਖੇ ਭੰਡਾਰੇ ਦਾ ਆਯੋਜਨ
Publish Date: Tue, 24 Feb 2026 06:55 PM (IST)
Updated Date: Tue, 24 Feb 2026 06:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਮੰਦਿਰ ਪੱਕਾ ਬਾਗ ਫਗਵਾੜਾ ਵਿਖੇ ਸ਼ਰਧਾਲੂਆਂ ਵੱਲੋਂ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਭੰਡਾਰੇ ਦੀ ਸੇਵਾ ਆਰੰਭੀ ਗਈ ਹੈ। ਇਸੇ ਲੜੀ ਦੌਰਾਨ ਮਹਾਂਸ਼ਿਵਰਾਤਰੀ ਤੋਂ ਲੈ ਕੇ ਸ਼ਰਧਾਲੂਆਂ ਵੱਲੋਂ ਰੋਜ਼ਾਨਾ ਭੰਡਾਰਾ ਵਰਤਾਇਆ ਜਾ ਰਿਹਾ ਹੈ। ਪੂਜਾ ਅਰਚਨਾ ਤੇ ਸਾਧੂਆਂ ਨੂੰ ਭੋਗ ਤੋਂ ਬਾਅਦ ਇਹ ਭੰਡਾਰਾ ਸਮੂਹ ਸੰਗਤਾਂ ਦੀ ਸੇਵਾ ਲਈ ਵਰਤਾਇਆ ਜਾਂਦਾ ਹੈ। ਇਸੇ ਲੜੀ ਤਹਿਤ ਸ਼ਿਵ ਭਗਤਾਂ ਨੇ ਸ਼ਿਵ ਮੰਦਿਰ ਪੱਕਾ ਬਾਗ ਫਗਵਾੜਾ ਵਿਖੇ ਭੰਡਾਰੇ ਦਾ ਆਯੋਜਨ ਕੀਤਾ, ਜਿਸ ਵਿਚ ਸ਼ਿਵ ਭਗਤ ਕਮਲ ਪਾਠਕ ਤੇ ਤਮੰਨਾ ਪਾਠਕ ਵੱਲੋਂ ਭੰਡਾਰੇ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਇੰਦਰਜੀਤ ਕਾਲੜਾ, ਰਮਨ ਛਾਬੜਾ, ਦਵਿੰਦਰ ਬਿੱਲਾ, ਦਵਿੰਦਰ ਡੀਕੇ, ਮਾਨਵ ਕੌੜਾ, ਬਾਬੀ ਅਰੋੜਾ ਨੇ ਸੰਗਤਾਂ ਨੂੰ ਭੰਡਾਰਾ ਵਰਤਾਇਆ।