ਭਗਵੰਤ ਮਾਨ ਸਰਕਾਰ ਨੇ ਚਾਰ ਸਾਲ ‘ਚ ਸਿਰਫ ਪੰਜਾਬ ਦਾ ਭੱਠਾ ਬਿਠਾਉਣ ਦਾ ਕੰਮ ਕੀਤਾ - ਵਾਹਦ/ਖੁਰਾਣਾ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਹਲਕਾ ਇੰਚਾਰਜ ਫਗਵਾੜਾ ਸ਼ਹਿਰੀ ਰਣਜੀਤ ਸਿੰਘ ਖੁਰਾਣਾ ਕੋਰ ਕਮੇਟੀ ਮੈਂਬਰ ਪੰਜਾਬ (ਉਦਯੋਗ ਵਿੰਗ) ਦੀ ਅਗਵਾਈ ਹੇਠ ਵਾਲੀਆ ਫਾਰਮ ਅਰਬਨ ਅਸਟੇਟ ਫਗਵਾੜਾ ਵਿਖੇ ਹੋਈ। ਮੀਟਿੰਗ ਵਿੱਚ ਸਟੂਡੈਂਟਸ ਆਰਗਨਾਈਜੇਸ਼ਨ ਆਫ ਇੰਡੀਆ (ਸੋਈ) ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ (ਸ਼ਹਿਰੀ) ਪ੍ਰਧਾਨ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈੱਡ ਅਤੇ ਸੁਖਵਿੰਦਰ ਸਿੰਘ ਔਜਲਾ ਦੁਆਬਾ ਪ੍ਰਧਾਨ ਸੋਈ ਨੇ ਵੀ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ। ਸੋਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਵੱਡੀ ਗਿਣਤੀ ’ਚ ਨੌਜਵਾਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਿਰਫ ਪਾਰਟੀ ਹੀ ਨਹੀਂ ਸਗੋਂ ਪੰਜਾਬ ਦੇ ਭਵਿੱਖ ਲਈ ਵੀ ਬਹੁਤ ਸ਼ੁੱਭ ਸੰਕੇਤ ਹੈ ਕਿ ਵੱਡੀ ਗਿਣਤੀ ‘ਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਕਾਲਜਾਂ ਦੇ ਅਤੇ ਫਗਵਾੜਾ ਦੇ ਸੋਈ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਅਤੇ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਤਲਖ਼ ਟਿੱਪਣੀਆਂ ਕੀਤੀ। ਇਸ ਸਰਕਾਰ ਤੋਂ ਪੰਜਾਬ ਦਾ ਹਰੇਕ ਮੁਲਾਜਮ, ਕਿਸਾਨ, ਮਜਦੂਰ ਅਤੇ ਆਮ ਨਾਗਰਿਕ ਦੁਖੀ ਹੈ। ਕਿਸੇ ਦਾ ਕੋਈ ਮਸਲਾ ਹਲ ਨਹੀਂ ਹੋ ਰਿਹਾ। ਸਮਾਜ ਦੇ ਹਰੇਕ ਵਰਗ ਨੂੰ ਝੂਠ ਦੇ ਸਹਾਰੇ ਗੁਮਰਾਹ ਕੀਤਾ ਗਿਆ। ਉਨ੍ਹਾਂ ਯੂਥ ਆਗੂ ਗੁਰਮਿਸਰ ਸਿੰਘ ਦੀ ਮਿਹਨਤ ਸਦਕਾ ਸੋਈ ਜੱਥੇਬੰਦੀ ਦੀ ਫਗਵਾੜਾ ਇਕਾਈ ਦਾ ਗਠਨ ਕਰਦਿਆਂ ਪ੍ਰਦੀਪ ਸਿੰਘ ਨੂੰ ਪ੍ਰਧਾਨ, ਆਕਾਸ਼ਦੀਪ ਸਿੰਘ ਪਾਹਵਾ ਨੂੰ ਵਾਈਸ ਪ੍ਰਧਾਨ, ਜਸਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਰਣਬੀਰ ਸਿੰਘ ਨੂੰ ਵਾਈਸ ਪ੍ਰਧਾਨ ਗੁਰੂ ਨਾਨਕ ਕਾਲਜ ਫਗਵਾੜਾ, ਪਰਾਥਮ ਸਿੰਘ ਨੂੰ ਪ੍ਰਧਾਨ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਤੇ ਜਤਨਜੋਤ ਸਿੰਘ ਨੂੰ ਪ੍ਰਧਾਨ ਅਤੇ ਨਵਰਾਜ ਸਿੰਘ ਨੂੰ ਵਾਈਸ ਪ੍ਰਧਾਨ ਰਾਮਗੜ੍ਹੀਆ ਆਰਟਸ ਕਾਲਜ ਫਗਵਾੜਾ ਸੋਈ ਦਾ ਨਿਯੁਕਤ ਕੀਤਾ।
ਇਸੇ ਤਰ੍ਹਾਂ ਸ਼ਿਵਮ ਚੌਧਰੀ ਨੂੰ ਪਿਰਾਮਿਡ ਕਾਲਜ ਦਾ ਪ੍ਰਧਾਨ ਤੇ ਅੰਮ੍ਰਿਤ ਸਿੰਘ ਨੂੰ ਵਾਈਸ ਪ੍ਰਧਾਨ ਐਲਾਨਿਆ ਗਿਆ। ਸਮੂਹ ਪ੍ਰਧਾਨਾਂ ਨੂੰ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ, ਜਰਨੈਲ ਸਿੰਘ ਵਾਹਦ, ਰਣਜੀਤ ਸਿੰਘ ਖੁਰਾਣਾ, ਸੁਖਵਿੰਦਰ ਸਿੰਘ ਔਜਲਾ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਅਤੇ ਗੁਰਸਿਮਰ ਸਿੰਘ ਵਲੋਂ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਵਾਹਦ ਅਤੇ ਖੁਰਾਣਾ ਨੇ ਕਿਹਾ ਕਿ ਪੰਜਾਬ ਦਾ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ 2017 ਤੱਕ ਕਰਵਾਇਆ ਉਹ ਪੰਜਾਬ ਦੇ ਇਤਿਹਾਸ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜਦਕਿ ਕਾਂਗਰਸ ਅਤੇ ਆਮ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਪਿਛਲੇ 10 ਸਾਲ ਦੌਰਾਨ ਵਿਨਾਸ਼ ਵੱਲ ਤੌਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ ’ਤੇ ਪਾਇਆ ਜਾ ਸਕੇ। ਉਨ੍ਹਾਂ ਸਮੂਹ ਪੰਜਾਬੀ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ। ਇਸ ਮੌਕੇ ਬੀਬੀ ਸਰਬਜੀਤ ਕੌਰ, ਬਲਜਿੰਦਰ ਸਿੰਘ ਠੇਕੇਦਾਰ, ਸਰੂਪ ਸਿੰਘ ਖਲਵਾੜਾ, ਬਹਾਦਰ ਸਿੰਘ ਸੰਗਤਪੁਰ, ਸੁਖਬੀਰ ਸਿੰਘ ਕਿੰਨੜਾ, ਪਰਮਿੰਦਰ ਸਿੰਘ ਜੰਡੂ, ਰਣਜੀਤ ਸਿੰਘ ਜੀਤੀ, ਬਲਜੀਤ ਸਿੰਘ ਵਾਲੀਆਂ, ਪਰਮਜੀਤ ਸਿੰਘ ਆਜ਼ਾਦ, ਕੁਲਵਿੰਦਰ ਸਿੰਘ ਕਿੰਦਾ, ਸਤਨਾਮ ਸਿੰਘ ਧਾਲੀਵਾਲ, ਝਿਰਮਲ ਸਿੰਘ ਭਿੰਡਰ, ਇਕਬਾਲ ਸਿੰਘ ਪਰਮਾਰ, ਸਰਬਜੀਤ ਸਿੰਘ ਕਾਕਾ, ਜਸਵਿੰਦਰ ਸਿੰਘ ਭਗਤਪੁਰਾ, ਯੂਥ ਪ੍ਰਧਾਨ ਸੁਖਦੀਪ ਸਿੰਘ ਵਾਲੀਆ ਆਦਿ ਹਾਜ਼ਰ ਸਨ।