ਸੇਠ ਹੁਕਮ ਚੰਦ ਸਕੂਲ ਵਿਖੇ ਵਿਸਾਖੀ ਦਾ ਮੇਲਾ ਲਗਾਇਆ
ਸੇਠ ਹੁਕਮ ਚੰਦ ਸਕੂਲ ਵਿਖੇ ਵਿਸਾਖੀ ਦਾ ਮੇਲਾ ਲਗਾਇਆ
Publish Date: Tue, 14 Apr 2026 07:50 PM (IST)
Updated Date: Tue, 14 Apr 2026 07:54 PM (IST)

ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿੱਚ ਵਿਸਾਖੀ ਮੇਲਾ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਰੰਗ-ਬਿਰੰਗੀ ਸਜਾਵਟ, ਫੁੱਲਾਂ ਅਤੇ ਸੱਭਿਆਚਾਰਕ ਝਾਕੀਆਂ ਨਾਲ ਸਜਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਅਤੇ ਅਧਿਆਪਕਾਂ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖਾਸ ਤੌਰ ’ਤੇ ਸਿੱਖ ਇਤਿਹਾਸ ਵਿੱਚ ਇਸ ਦੀ ਮਹੱਤਤਾ ਅਤੇ ਕਿਸਾਨਾਂ ਦੇ ਜੀਵਨ ਨਾਲ ਇਸ ਦੇ ਸੰਬੰਧ ਨੂੰ ਵੀ ਸਮਝਾਇਆ। ਵਿਸਾਖੀ ਦੇ ਮੇਲੇ ਤੇ ਸਕੂਲ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਥਰੋ ਬਾਲ ਗੇਮ, ਹਿੱਟ ਦਾ ਟਾਰਗਟ, ਜੰਪਰ ਗੇਮ ਆਦਿ ਗੇਮਾਂ ਕਰਵਾਈਆਂ ਗਈਆਂ। ਬੱਚਿਆਂ ਦੇ ਖਾਣ ਲਈ ਸਟਾਲ ਲਗਾਏ ਗਏ ਜਿਨ੍ਹਾਂ ਦਾ ਸਭ ਨੇ ਖੂਬ ਆਨੰਦ ਮਾਣਿਆ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ, ਜਿਨ੍ਹਾਂ ਵਿੱਚ ਭੰਗੜਾ ਅਤੇ ਗਿੱਧਾ ਮੁੱਖ ਆਕਰਸ਼ਣ ਰਹੇ। ਹਰ ਇੱਕ ਹਾਊਸ ਨੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਿਆਂ ਸ਼ਾਨਦਾਰ ਪ੍ਰਸਤੁਤੀਆਂ ਦਿੱਤੀਆਂ। ਵਿਦਿਆਰਥੀਆਂ ਨੇ ਕਿਸਾਨ ਜੀਵਨ ’ਤੇ ਆਧਾਰਿਤ ਵੱਖ-ਵੱਖ ਪਹਿਰਾਵੇ ਪਹਿਨ ਕੇ ਮਾਡਲਿੰਗ ਅਤੇ ਨਾਟਕ ਪੇਸ਼ ਕੀਤੇ, ਜਿਨ੍ਹਾਂ ਵਿੱਚ ਖੇਤਾਂ, ਫਸਲ ਕਟਾਈ ਦੀ ਝਲਕ ਵੇਖਣ ਨੂੰ ਮਿਲੀ। ਇਸ ਮੌਕੇ ਮਿਸਟਰ ਪੰਜਾਬੀ ਅਤੇ ਮਿਸ ਪੰਜਾਬਣ ਦੇ ਖਿਤਾਬ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸੋਨੀਆ ਜੈਰਥ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸਰਾਹਨਾ ਕੀਤੀ। ਵਿਸਾਖੀ ਦੇ ਤਿਉਹਾਰ ਦੇ ਸੰਦਰਭ ਵਿੱਚ ਉਨ੍ਹਾਂ ਨੇ ਸਮਝਾਇਆ ਕਿ ਜਿਵੇਂ ਕਿਸਾਨ ਸਾਲ ਭਰ ਮਿਹਨਤ ਕਰਦਾ ਹੈ, ਤਦ ਜਾ ਕੇ ਫਸਲ ਤਿਆਰ ਹੁੰਦੀ ਹੈ ਅਤੇ ਵਿਸਾਖੀ ਉਸ ਮਿਹਨਤ ਦਾ ਤਿਉਹਾਰ ਹੈl ਉਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੀ ਫਸਲ ਕੱਟ ਸਕਣ। ਸਕੂਲ ਦੀ ਪ੍ਰਿੰਸੀਪਲ ਸੋਨੀਆ ਜੈਰਥ ਨੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਅੰਤ ਵਿੱਚ ਪ੍ਰਿੰਸੀਪਲ ਸੋਨੀਆ ਜੈਰਥ ਨੇ ਬੱਚਿਆਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਂਦੇ ਹਨ ਅਤੇ ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਪ੍ਰੋਗਰਾਮ ਦਾ ਅੰਤ ਤਾਲੀਆਂ ਦੀ ਗੂੰਜ ਅਤੇ ਖੁਸ਼ਹਾਲ ਮਾਹੌਲ ਨਾਲ ਹੋਇਆ।