ਬਸਪਾ ਨੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
ਬਹੁਜਨ ਸਮਾਜ ਪਾਰਟੀ ਨੇ ਡਾ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ
Publish Date: Fri, 17 Apr 2026 11:11 PM (IST)
Updated Date: Fri, 17 Apr 2026 11:15 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬਹੁਜਨ ਸਮਾਜ ਪਾਰਟੀ ਵੱਲੋਂ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਸੰਵਿਧਾਨ ਦੇ ਨਿਰਮਾਤਾ ਦਲਿਤਾਂ ਦੇ ਮਸੀਹਾ, ਭਾਰਤ ਰਤਨ ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ ’ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ ਨੇ ਕਿਹਾ ਕਿ ਬਾਬਾ ਭੀਮ ਰਾਓ ਸਾਹਿਬ ਦਾ ਸਮੁੱਚਾ ਜੀਵਨ ਸੰਘਰਸ਼ਮਈ ਰਿਹਾ। ਉਨ੍ਹਾਂ ਨੇ ਹਮੇਸ਼ਾ ਹੀ ਅੱਤਿਆਚਾਰ, ਰੂੜੀਵਾਦ, ਅਨਿਆ, ਆਰਥਿਕ ਲੁੱਟ ਅਤੇ ਘਟੀਆ ਮਾਨਸਿਕਤਾ ਖ਼ਿਲਾਫ਼ ਡੱਟ ਕੇ ਸਿੱਖਿਆ ’ਤੇ ਜੋਰ ਦਿੰਦਿਆਂ ਕਿਹਾ ਕਿ ਸਾਡੇ ਸਮਾਜ ਦਾ ਸੁਧਾਰ ਕਰਨ ਲਈ ਸਿੱਖਿਆ ਨੂੰ ਪਹਿਲ ਦਿੱਤੀ। ਉਨ੍ਹਾਂ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਸੀ ਕਿ ਸੰਗਠਿਤ ਹੋ ਕੇ ਸੰਘਰਸ਼ ਕਰਨ ਨਾਲ ਹੀ ਇਹ ਸਭ ਹੋਵੇਗਾ। ਉਨ੍ਹਾਂ ਆਪਣੇ ਜੀਵਨ ਵਿੱਚ ਮੁੱਖ ਤੌਰ ’ਤੇ ਸਿੱਖਿਆ ਦੇ ਸਭ ਤੋਂ ਵੱਧ ਜ਼ੋਰ ਦਿੱਤਾ। ਇਸ ਮੌਕੇ ਸੰਤ ਬਾਬਾ ਮਹਾਂ ਨਾਥ, ਡਾ. ਜਸਵੰਤ ਸਿੰਘ ਹਰਨਾਮਪੁਰ ਜ਼ਿਲ੍ਹਾ ਪ੍ਰਧਾਨ ਬਸਪਾ, ਬਲਕਾਰ ਸਿੰਘ ਐੱਸਆਈ, ਮੇਹਰ ਸਿੰਘ ਜੱਬੋ ਸੁਧਾਰ, ਅਮਰਜੀਤ ਸਿੰਘ ਪਰਮਜੀਤਪੁਰ, ਡਾ. ਵਿਜੇ ਕੁਮਾਰ, ਵਿਨੋਦ ਕੁਮਾਰ, ਸੁਖਦੇਵ ਸਿੰਘ ਤਲਵੰਡੀ ਚੌਧਰੀਆਂ, ਜਸਬੀਰ ਸਿੰਘ ਹਾਜੀਪੁਰ, ਬਲਵਿੰਦਰ ਸਿੰਘ ਮਾਛੀਜੋਆ, ਨਿਰੰਜਨ ਸਿੰਘ ਮਿਰਜਾਪੁਰ, ਰਾਮ ਲਾਲ ਬਲਾਕ ਪ੍ਰਧਾਨ, ਧਰਮਪਾਲ ਮੁੱਛ, ਰਣਜੀਤ ਸਿੰਘ, ਬਿੱਟੂ, ਸ਼ਨੀ, ਸੂਬੇਦਾਰ ਜਗੀਰ ਸਿੰਘ, ਨਿਹਾਲ ਸਿੰਘ ਫਰੀਦ ਸਰਾਏ ਆਦਿ ਹਾਜ਼ਰ ਸਨ।