ਬਾਬਾ ਖੇਤਰ ਪਾਲ ਦਰਬਾਰ ਵੱਲੋਂ ਹੋਲੀ ਮੌਕੇ ਭੰਡਾਰੇ ਦਾ ਆਯੋਜਨ
ਬਾਬਾ ਖੇਤਰ ਪਾਲ ਦਰਬਾਰ ਵੱਲੋਂ ਹੋਲੀ ਮੌਕੇ ਭੰਡਾਰੇ ਦਾ ਆਯੋਜਨ
Publish Date: Thu, 05 Mar 2026 10:16 PM (IST)
Updated Date: Thu, 05 Mar 2026 10:17 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਹੋਲੀ ਦੇ ਪਾਵਨ ਤਿਉਹਾਰ ਮੌਕੇ ਬਾਬਾ ਖੇਤਰ ਪਾਲ ਦਰਬਾਰ ਵੱਲੋਂ ਡੀਸੀ ਚੌਂਕ ਨਜ਼ਦੀਕ ਭੰਡਾਰੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਨੇ ਸ਼ਾਮਲ ਹੋ ਕੇ ਭੰਡਾਰੇ ਦਾ ਪ੍ਰਸਾਦ ਪ੍ਰਾਪਤ ਕੀਤਾ ਤੇ ਬਾਬਾ ਖੇਤਰ ਪਾਲ ਜੀ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਦਰਬਾਰ ਦੇ ਗੱਦੀ ਨਸ਼ੀਨ ਸ਼ਾਈਂ ਸੋਨੂੰ ਸ਼ਾਹ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ। ਭੰਡਾਰੇ ਵਿਚ ਪੂਰੀ, ਛੋਲੇ, ਹਲਵਾ ਤੇ ਹੋਰ ਪ੍ਰਸਾਦ ਤਿਆਰ ਕਰਕੇ ਆਉਣ ਵਾਲੀਆਂ ਸੰਗਤਾਂ ਵਿਚ ਵੰਡਿਆ ਗਿਆ। ਭੰਡਾਰੇ ਦੇ ਆਯੋਜਨ ਦਾ ਮੁੱਖ ਮਕਸਦ ਹੋਲੀ ਦੇ ਤਿਉਹਾਰ ਦੀ ਖੁਸ਼ੀ ਨੂੰ ਸਾਂਝਾ ਕਰਨਾ ਤੇ ਲੋਕਾਂ ਵਿਚ ਪਿਆਰ, ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਦੇਣਾ ਸੀ। ਗੱਦੀ ਨਸ਼ੀਨ ਸਾਈਂ ਸੋਨੂੰ ਸ਼ਾਹ ਨੇ ਦੱਸਿਆ ਕਿ ਇਸ ਪਾਵਨ ਮੌਕੇ ਦੂਰ-ਦਰਾਜ ਤੋਂ ਵੱਡੀ ਗਿਣਤੀ ਚ ਸੰਗਤਾਂ ਦਰਬਾਰ ਵਿਖੇ ਪਹੁੰਚੀਆਂ ਤੇ ਮੱਥਾ ਟੇਕਿਆ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਚੰਦੀ ਤੇ ਵਿਕਾਸ ਮੋਮੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੰਗਲਦੀਪ, ਬਲਜਿੰਦਰ ਸਾਂਬਰ ਭਗਤ, ਬਲਵਿੰਦਰ ਸਿੰਘ ਮੋਮੀ, ਰਾਜਪਾਲ ਮੋਮੀ, ਹਰਜਿੰਦਰ ਸਿੰਘ ਸੋਢੀ, ਸੰਨੀ ਸਹੋਤਾ, ਪਵਨ ਅਰੋੜਾ, ਸ਼ੁਭਪ੍ਰੀਤ, ਲਕਸ਼ਮਨ ਦਾਸ, ਮਨਜੀਤ ਕੌਰ, ਹਰਪ੍ਰੀਤ ਕੌਰ, ਹਰਸਿਮਰਨ ਕੌਰ ਤੇ ਹੋਰ ਸ਼ਾਮਲ ਸਨ।