ਅਜ਼ਾਦ ਯੂਥ ਕਲੱਬ ਨੇ ਲੋੜਵੰਦਾਂ ਦੀ ਕੀਤੀ ਆਰਥਿਕ ਮਦਦ
ਅਜਾਦ ਯੂਥ ਕਲੱਬ ਨੇ ਲੋੜਵੰਦਾਂ ਦੀ ਕੀਤੀ ਆਰਥਿਕ ਮਦਦ
Publish Date: Sun, 03 May 2026 07:36 PM (IST)
Updated Date: Sun, 03 May 2026 07:38 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਕੇ ਹਰ ਲੋੜਵੰਦ ਦੀ ਸੇਵਾ ਲਈ ਵਚਨਬੱਧ ਫਗਵਾੜਾ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਅਜ਼ਾਦ ਯੂਥ ਕਲੱਬ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਫੀਸ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਮਰੀਜ਼ਾਂ ਨੂੰ ਦਵਾਈਆਂ ਦੇ ਤੇ ਚੈੱਕ ਵੰਡਣ ਲਈ ਇਕ ਸਾਦੇ ਤੇ ਪ੍ਰਭਾਵਸ਼ਾਲੀ ਹਫਤਾਵਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਦਵਾਈਆਂ ਤੇ ਫੀਸ ਦੇ ਚੈੱਕ ਭੇਟ ਕੀਤੇ ਗਏ। ਅਜ਼ਾਦ ਯੂਥ ਕਲੱਬ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਦਸਿਆ ਕਿ ਅਕਸਰ ਮਾਪਿਆ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਵਧੀਆ ਸਕੂਲਾਂ ਵਿਚ ਪੜਾਈ ਕਰਨ ਪਰ ਆਰਥਿਕ ਪੱਖੋ ਕਮਜ਼ੋਰ ਲੋਕਾਂ ਦਾ ਸੁਪਨਾ ਸੁਪਨਾ ਹੀ ਰਹਿ ਜਾਂਦਾ ਹੈ ਪਰ ਫਗਵਾੜਾ ਸ਼ਹਿਰ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਅਜ਼ਾਦ ਯੂਥ ਕਲੱਬ ਹੁਣ ਹਰ ਲੋੜਵੰਦ ਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਕਰ ਰਹੀ ਹੈ। ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਡੋਨੇਸ਼ਨ ਨਹੀਂ ਲਿਆ ਜਾਂਦਾ। ਸਾਰੇ ਮੈਂਬਰ ਵਟਸਐਪ ਗਰੁਪ ਵਿਚ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਫਗਵਾੜਾ ਵਾਸੀ ਨੂੰ ਬੱਚਿਆਂ ਦੀ ਸਕੂਲ ਫੀਸ, ਬਿਮਾਰੀ ਦੇ ਇਲਾਜ ਲਈ ਕੋਈ ਮਦਦ ਜਾਂ ਰਾਸ਼ਨ ਚਾਹੀਦਾ ਹੋਵੇ ਤਾਂ ਉਹ ਭਗਵਾਨ ਵਾਲਮੀਕ ਮੰਦਰ ਨਜਦੀਕ ਸਥਿਤ ਅਜ਼ਾਦ ਯੂਥ ਕਲੱਬ ਦੇ ਦਫ਼ਤਰ ਵਿਖੇ ਐਤਵਾਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਆ ਸਕਦਾ ਹੈ। ਇਸ ਮੌਕੇ ਪ੍ਰਧਾਨ ਗੁਰਸ਼ਰਨ ਸਿੰਘ, ਅਮਰਦੀਪ ਸਿੰਘ ਬੱਲ, ਸੁਖਦੇਵ ਸਿੰਘ ਗੋਲਡੀ, ਦਵਿੰਦਰ ਸਿੰਘ ਲਾਡੀ, ਕਾਕੂ ਸ਼ਰਮਾ, ਜਤਿੰਦਰ ਸਿੰਘ, ਇੰਦਰਜੀਤ ਮੋਟਰ ਗੈਰੇਜ, ਅਰਵਿੰਦ ਤੇ ਹੋਰ ਮੈਂਬਰ ਹਾਜ਼ਰ ਸਨ।