ਸ਼੍ਰੀ ਆਸ਼ੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਵੱਲੋੰ ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ ਅੱਜ
ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ 26 ਨੂੰ
Publish Date: Sat, 25 Apr 2026 07:28 PM (IST)
Updated Date: Sun, 26 Apr 2026 04:17 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ: ਸ਼੍ਰੀ ਆਸ਼ੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਦੁਆਰਾ ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ 26 ਅਪ੍ਰੈਲ 2026 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿਵਯ ਜਯੋਤੀ ਜਾਗਰਤੀ ਸੰਸਥਾਨ ਢਿਲਵਾਂ ਆਸ਼ਰਮ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਮੀ ਰਣਜੀਤਾਨੰਦ ਜੀ ਨੇ ਦੱਸਿਆ ਕਿ ਆਯੁਰਵੈਦਿਕ ਕੈਂਪ ਵਿੱਚ ਪੁਰਾਣੇ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਦਮਾ, ਜੋੜਾ ਦੇ ਦਰਦ ਆਦਿ ਦਾ ਚੈੱਕਅਪ ਕਰਕੇ ਢੁੱਕਵਾਂ ਇਲਾਜ ਤੇ ਸਲਾਹ ਮਸ਼ਵਰਾ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸ਼੍ਰੀ ਆਸ਼ੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਨੂਰਮਹਿਲ ਦੇ ਮਾਹਿਰ ਆਯੁਰਵੈਦਿਕ ਡਾਕਟਰ ਵੈਦ ਪਹੁੰਚ ਰਹੇ ਹਨ। ਜੋ ਵਿਅਕਤੀ ਦੀ ਪ੍ਰਕਿਰਤੀ, ਸਰੀਰਕ ਬਲ ਅਤੇ ਉਮਰ ਦੇ ਅਧਾਰ ਤੇ ਰਵਾਇਤੀ ਆਯੁਰਵੈਦਿਕ ਪ੍ਰਣਾਲੀ, ਨਾੜੀ ਪ੍ਰੀਖਿਆ, ਆਯੁਰਵੈਦਿਕ ਦਵਾਈਆਂ, ਪੰਚਕਰਮਾ ਵਿਧੀਆਂ ਦੁਆਰਾ ਰੋਗਾਂ ਦਾ ਇਲਾਜ ਕਰਦੇ ਹਨ। ਇਸ ਕੈਂਪ ਦੌਰਾਨ ਨਸ਼ਾ ਛੱਡਣ ਦੀ ਦਵਾਈ ਵੀ ਦਿੱਤੀ ਜਾਵੇਗੀ। ਇਸ ਆਯੂਰਵੈਦਿਕ ਕੈਂਪ ਦਾ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।