ਵਾਲਮੀਕਿ ਸਮਾਜ ’ਤੇ ਹੋਣ ਵਾਲੇ ਅਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਸਹੋਤਾ
ਵਾਲਮੀਕ ਸਮਾਜ ਤੇ ਹੋਣ ਵਾਲੇ ਅਤਿਆਚਾਰਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਅਮਨਦੀਪ ਸਹੋਤਾ
Publish Date: Thu, 26 Feb 2026 09:06 PM (IST)
Updated Date: Thu, 26 Feb 2026 09:10 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭੀਮ ਰਾਓ ਯੁਵਾ ਫੋਰਸ (ਮਿਸ਼ਨ ਅੰਬੇਡਕਰ) ਵੱਲੋ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਭੀਮ ਰਾਓ ਯੁਵਾ ਫੋਰਸ (ਮਿਸ਼ਨ ਅੰਬੇਡਕਰ) ਦੇ ਆਲ ਇੰਡੀਆ ਦੇ ਪ੍ਰਧਾਨ ਅਮਨਦੀਪ ਸਹੋਤਾ, ਆਲ ਇੰਡੀਆ ਚੇਅਰਮੈਨ ਦੀਪਕ ਕੁਮਾਰ ਤੇਲੂ ਤੇ ਪੰਜਾਬ ਵਾਈਸ ਪ੍ਰਧਾਨ ਗੁਰਚਰਨ ਸਿੰਘ ਬੂਲਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਭਦੀਪ ਸਿੰਘ ਉਰਫ ਦੀਪੂ ਨੂੰ ਜਥੇਬੰਦੀ ਦਾ ਯੂਥ ਪੰਜਾਬ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਵਿਚ ਪਾਰਟੀ ਪ੍ਰਧਾਨ ਅਮਨਦੀਪ ਸਹੋਤਾ ਨੇ ਕਿਹਾ ਸਾਡੀ ਜਥੇਬੰਦੀ ਦਾ ਵਿਸ਼ੇਸ਼ ਮਿਸ਼ਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਨਾ ਹੈ ਤੇ ਵਾਲਮੀਕਿ ਮਜ੍ਹਬੀ ਸਿੰਘ ਸਮਾਜ ’ਤੇ ਹੋਣ ਵਾਲੇ ਅਤਿਆਚਾਰਾਂ ਤੇ ਜੁਲਮਾਂ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਸਾਡੇ ਸਮਾਜ ਦੇ ਗੁਰੂਆਂ-ਪੀਰਾਂ ਤੇ ਰਹਿਬਰਾਂ ਨੂੰ ਸ਼ੋਸ਼ਲ ਮੀਡਿਆ, ਟੀਵੀ ਚੈਨਲਾਂ ਰਾਹੀਂ ਅਪਮਾਨਤ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਨੱਥ ਪਾਉਣ ਲਈ ਜਥੇਬੰਦੀ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਇਸਤੋਂ ਬਾਅਦ ਆਪਣੀ ਨਿਯੁਕਤੀ ਲਈ ਪ੍ਰਭਦੀਪ ਸਿੰਘ ਉਰਫ ਦੀਪੂ ਨੇ ਆਏ ਹੋਏ ਸਾਰੇ ਸਾਥੀਆਂ ਤੇ ਪਾਰਟੀ ਪ੍ਰਧਾਨ ਅਮਨਦੀਪ ਸਹੋਤਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਤੇ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਤੇਜੀ ਲੋਹੀਆਂ, ਗੌਰਵ ਟੁੱਟ, ਕਰਨ ਰਸੂਲਪੁਰ, ਟਾਇਸਨ, ਅਮਨ ਗੁੰਡਰ, ਪਿੰਦਾ, ਰਾਹੂਲ ਲਾਹੌਰੀਆ, ਹਰਵਿੰਦਰ ਸਿੰਘ, ਗਾਂਧੀ ਬੋਪਾਰਾਏ, ਕਰਨ ਸਹੋਤਾ, ਸਾਹਿਲ ਰਾਜਪੂਤ, ਪਵਨ ਸਭਰਵਾਲ, ਮਨੀ ਆਦਿਆ, ਸਿਮਰ ਸ਼ੇਰਗਿੱਲ, ਗੁਰਬਚਨ ਸਿੰਘ, ਸੁਨੀਲ ਸ਼ੇਰਗਿੱਲ ਤੇ ਹੋਰ ਹਾਜ਼ਰ ਸਨ।