ਕੇਂਦਰ ਸਰਕਾਰ ਦੇ ਰਾਜ ’ਚ ਦਲਿਤ ਸਮਾਜ ’ਤੇ ਅੱਤਿਆਚਾਰ ਵਧਿਆ : ਸਹੋਤਾ
ਕੇਂਦਰ ਦੀ ਭਾਜਪਾ ਸਰਕਾਰ ਦੇ ਰਾਜ ਵਿੱਚ ਦਲਿਤ ਸਮਾਜ ਤੇ ਅੱਤਿਆਚਾਰ ਵਧਿਆ : ਗਰਜੋਤ ਸਹੋਤਾ
Publish Date: Fri, 17 Oct 2025 10:53 PM (IST)
Updated Date: Fri, 17 Oct 2025 10:56 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਦੀ ਮੀਟਿੰਗ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਦਲਿਤ ਸਮਾਜ ’ਤੇ ਹੋ ਰਹੇ ਅੱਤਿਆਚਾਰ ਬਾਰੇ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਜੋਤ ਸਹੋਤਾ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਜਿਵੇਂ ਵਾਈ ਪੂਰਨ ਚੰਦ ਵਰਗੇ ਉੱਚ ਅਫਸਰਾਂ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰਨਾ ਅਤੇ ਸੁਪਰੀਮ ਕੋਰਟ ਦੇ ਜੱਜ ਵੱਲ ਚੱਪਲ ਸੁੱਟਣ ਵਰਗੀਆਂ ਘਟਨਾਵਾਂ ਬੇਹੱਦ ਹੀ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਇਸ ਕਰ ਕੇ ਹੀ ਦਲਿਤ ਸਮਾਜ ਦਾ ਵਿਸ਼ਵਾਸ ਇੰਨਾ ਸਰਕਾਰਾਂ ਤੋਂ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਜਥੇਬੰਦੀ ਤਹਿਸੀਲ ਲੈਵਲ ’ਤੇ ਪੁਤਲੇ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ। ਇਸ ਸਮੇਂ ਸਰਵਣ ਸਿੰਘ, ਨਰਾਇਣ ਦਾਸ ਜਿਲਾ ਚੇਅਰਮੈਨ, ਨਵਦੀਪ ਸਿੰਘ ਮਹਿਰਾਜ ਵਾਲਾ, ਮਲਕੀਤ ਸਿੰਘ ਕੰਗ ਖੁਰਦ ਆਦਿ ਹਾਜ਼ਰ ਸਨ।