ਅਸਮਿਤਾ ਲੀਗ ਅਧੀਨ ਐਥਲੈਟਿਕਸ ਮੁਕਾਬਲਿਆਂ ਦਾ ਆਯੋਜਨ ਕੀਤਾ

---100, 200 ਤੇ 400 ਮੀਟਰ ਦੌੜ ਵਿਚ ਵਿਦਿਆਰਥੀਆਂ ਨੇ ਲਿਆ ਹਿੱਸਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਾਈ ਭਾਰਤ ਕੇਂਦਰ ਕਪੂਰਥਲਾ (ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ) ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਅਸਮਿਤਾ ਲੀਗ ਅਧੀਨ ਐਥਲੈਟਿਕਸ ਮੁਕਾਬਲਿਆਂ ਦਾ ਆਯੋਜਨ ਕੀਤਾ। ਇਹ ਸਮਾਗਮ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਸਪੋਰਟਸ ਅਥਾਰਟੀ ਆਫ਼ ਇੰਡੀਆ ਤੇ ਸਪੋਰਟਸ ਵਿਭਾਗ ਕਪੂਰਥਲਾ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਡਾ. ਸੌਰਭ ਲਖਨਪਾਲ, ਡਾਇਰੈਕਟਰ, ਸਪੋਰਟਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਮੌਜੂਦ ਸਨ, ਉਨ੍ਹਾਂ ਦੇ ਨਾਲ ਕੁਲਵਿੰਦਰ ਸਿੰਘ, ਜ਼ਿਲ੍ਹਾ ਖੇਡ ਅਫਸਰ ਕਪੂਰਥਲਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਪੂਰਥਲਾ ਦੇ ਜ਼ਿਲ੍ਹਾ ਯੁਵਾ ਅਫ਼ਸਰ ਗਗਨਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਖੇਡਾਂ ਵਿਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਗਰਾਮ ਵਿਚ ਤਿੰਨ ਉਮਰ ਵਰਗਾਂ 13 ਸਾਲ ਤੋਂ ਘੱਟ, 13-18 ਸਾਲ ਤੋਂ ਵੱਧ ਤੇ 18 ਸਾਲ ਤੋਂ ਵੱਧ ਲਈ 100, 200 ਤੇ 400 ਮੀਟਰ ਦੌੜ ਸ਼ਾਮਲ ਸੀ। ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਸਾਰੇ ਭਾਗੀਦਾਰਾਂ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਕਿਵੇਂ ਬਣਾ ਸਕਦੇ ਹਨ ਤੇ ਆਪਣੇ-ਆਪ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹਨ। ਪ੍ਰੋਗਰਾਮ ਦੇ ਅੰਤ ਵਿਚ ਡਾ. ਸੌਰਭ ਲਖਨਪਾਲ ਨੇ ਸਾਰੇ ਭਾਗੀਦਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਨਿਤਿਨ ਭਾਰਦਵਾਜ, ਡਾ. ਵਰੁਣ ਜੋਸ਼ੀ, ਲਖਵਿੰਦਰ ਸਿੰਘ ਤੇ ਪ੍ਰਦੀਪ ਸਿੰਘ ਫਿੱਟ ਇੰਡੀਆ ਕੋਚ ਵੀ ਮੌਜੂਦ ਸਨ।
---ਬਾਕਸ :
18 ਸਾਲ ਤੋਂ ਉੱਪਰ ਵਾਲਿਆਂ ’ਚ ਯਸ਼ੂ ਰਹੇ ਅੱਵਲ
ਇਸ ਮੌਕੇ 100 ਮੀਟਰ ਰੇਸ ਅੰਡਰ 13 ਸਾਲ ਵਿਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਅਵਨੀਤ ਕੌਰ, ਹਿਮਾਂਸ਼ੀ ਕੁਮਾਰੀ ਤੇ ਰੂਬੀ ਕੁਮਾਰੀ ਰਹੀਆਂ। ਉਮਰ ਵਰਗ 13 ਤੋਂ 18 ਸਾਲ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਪੂਜਾ ਸਿੰਘ, ਸਨੇਹਾ, ਦੇਵਿਕਾ ਰਹੇ। ਇਸੇ ਤਰ੍ਹਾਂ ਉਮਰ ਵਰਗ 18 ਤੋਂ ਉੱਪਰ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਯਸ਼ੂ, ਕ੍ਰਿਸ਼ਨਾ ਪ੍ਰਿਆ, ਹਿਮਾਨੀ ਤਿਆਗੀ ਰਹੇ। 200 ਮੀਟਰ ਰੇਸ ਅੰਡਰ 13 ਸਾਲ ਵਿਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਾਧਿਕਾ, ਕੋਮਲ ਕੌਰ ਤੇ ਸਿਮਰਨ ਕੌਰ ਰਹੀਆਂ, ਉਮਰ ਵਰਗ 13 ਤੋਂ 18 ਸਾਲ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਡਾਲਿਮਾ, ਰੁਕਸਾਨਾ, ਨਵਿਆ ਤੇ ਉਮਰ ਵਰਗ 18 ਸਾਲ ਤੋਂ ਉਪਰ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਭੂਮਿਕਾ ਜੇਨੇ, ਸ਼ਾਹੀਨ, ਕੁਮਾਰੀ ਨੇਹਾ ਜੇਤੂ ਰਹੇ। ਇਸੇ ਤਰ੍ਹਾਂ 400 ਮੀਟਰ ਦੌੜ ਵਿਚ ਅੰਡਰ 13 ਸਾਲ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਸਲੋਨੀ ਕੁਮਾਰੀ, ਅੰਸ਼ਿਕਾ, ਪੂਜਾ ਕੁਮਾਰੀ ਰਹੇ ਤੇ ਉਮਰ ਵਰਗ 13 ਤੋਂ 18 ਸਾਲ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਨਵਕਿਰਨ ਕੌਰ, ਸ੍ਰੀ ਸਤਿਆ, ਅੰਸ਼ੂ ਕੁਮਾਰੀ ਰਹੇ ਤੇ ਉਮਰ ਵਰਗ 18 ਸਾਲ ਤੋਂ ਉੱਪਰ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਯਸ਼ੂ, ਸੁਜੀਤਾ, ਹਿਮਾਨੀ ਜੇਤੂ ਰਹੇ।