ਵਾਰਡ ਨੰਬਰ 9 ਤੋਂ ਪ੍ਰੀਆ ਧੀਰ ਨੂੰ ਸਮਰਥਨ ਦਾ ਭਰੋਸਾ ਦਿਵਾਇਆ
ਵਾਰਡ ਨੰਬਰ 9 ਤੋਂ ਪ੍ਰੀਆ ਧੀਰ ਨੂੰ ਸਮਰਥਨ ਦਾ ਭਰੋਸਾ ਦਿਵਾਇਆ
Publish Date: Fri, 08 May 2026 08:21 PM (IST)
Updated Date: Fri, 08 May 2026 08:23 PM (IST)

ਵਾਰਡ ਵਾਸੀਆਂ ਵੱਲੋਂ ਦਿੱਤੇ ਪਿਆਰ ਦੇ ਉਹ ਹਮੇਸ਼ਾਂ ਰਿਣੀ ਰਹਿਣਗੇ : ਰਜੀਵ ਧੀਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਰਡ ਨੰਬਰ 9 ਤੋਂ ਮੁਹੱਲਾ ਕੁਰਲਾਂ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਪ੍ਰੀਆ ਧੀਰ ਤੇ ਉਨ੍ਹਾਂ ਦੇ ਪਤੀ ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਇਸ ਸਬੰਧੀ ਰੇਲਵੇ ਰੋਡ ਸਥਿਤ ਮੁਹੱਲਾ ਕੁਰਲਾਂ ਵਿਖੇ ਕਰਵਾਏ ਗਏ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਮੂਹ ਮੁਹੱਲਾ ਵਾਸੀਆਂ ਨੇ ਜਿਥੇ ਪ੍ਰੀਆ ਧੀਰ ਤੇ ਰਾਜੀਵ ਧੀਰ ਦਾ ਆਪਣੇ ਮੁਹੱਲੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ, ਉਥੇ ਉਨ੍ਹਾਂ ਨੂੰ ਨਗਰ ਕੌਂਸਲ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਰਾਜੀਵ ਧੀਰ ਨੇ ਸਮੂਹ ਮੁੱਹਲਾ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ ਲਈ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਸੋਨੂੰ ਸ਼ਰਮਾ, ਮੋਨੂੰ ਸ਼ਰਮਾ, ਤਜਿੰਦਰ ਕੁਮਾਰ ਪੁਰੀ, ਵਿਨੋਦ ਕੁਮਾਰ ਟਿੰਕੂ, ਕੁਲਦੀਪ ਕੁਮਾਰ, ਸਚਿਨ ਸ਼ਰਮਾ, ਮਾਧਵ ਸ਼ਰਮਾ, ਦੀਪਕ ਭਾਗਰਥ, ਪਵਨ ਕੁਮਾਰ ਭਾਗਰਥ, ਜਤਿਨ ਭਾਗਰਥ, ਗਗਨ ਭਾਗਰਥ, ਅਨਿਲ ਸ਼ਰਮਾ, ਵਿਜੇ ਕੁਮਾਰ, ਸੁਭਾਸ਼ ਕਲਿਆਣ, ਮਾਣੀ ਧੀਰ, ਕੁਲਦੀਪ ਰਾਏ, ਰਾਕੇਸ਼ ਭਾਗਰਥ, ਰਮੇਸ਼ ਰਾਣੀ, ਸਵਿਤਾ ਭਾਗਰਥ, ਰੇਨੂੰ ਸ਼ਰਮਾ, ਸ਼ੀਤਲ ਭਾਗਰਥ ਆਦਿ ਵੀ ਹਾਜ਼ਰ ਸਨ।