ਕੱਤਕ ਦੀ ਸੰਗਰਾਂਦ ਮੌਕੇ ਹਵਨ ਯੱਗ ਕਰਵਾਇਆ
ਆਸ਼ਾ ਰਾਣੀ ਮੰਦਿਰ ਕਮੇਟੀ ਵੱਲੋਂ ਕੱਤਕ ਦੀ ਸੰਗਰਾਂਦ ਮੌਕੇ ’ਤੇ ਹਵਨ ਯੱਗ ਕੀਤਾ
Publish Date: Fri, 17 Oct 2025 09:34 PM (IST)
Updated Date: Fri, 17 Oct 2025 09:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਅੱਜ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਪ੍ਰਧਾਨ ਤਿਲਕ ਰਾਜ ਜੋਸ਼ੀ ਦੀ ਦੇਖ-ਰੇਖ ਹੇਠ ਸ਼੍ਰੀ ਆਸ਼ਾ ਰਾਣੀ ਮੰਦਿਰ ਸੁਲਤਾਨਪੁਰ ਲੋਧੀ ਵਿਖੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਕਮੇਟੀ ਦੇ ਉਪ ਪ੍ਰਧਾਨ ਵੇਦ ਪ੍ਰਕਾਸ਼ ਥਿੰਦ ਨੇ ਜੋਤ ਜਗਾਈ ਅਤੇ ਮੰਦਿਰ ਦੇ ਮੁੱਖ ਪੁਜਾਰੀ ਦਿਨੇਸ਼ ਸ਼ਰਮਾ ਨੇ ਸ਼੍ਰੀ ਗਣੇਸ਼ ਦੀ ਪੂਜਾ ਕਰਨ ਤੋਂ ਬਾਅਦ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ। ਮੰਤਰਾਂ ਦਾ ਜਾਪ ਕਰਦੇ ਹੋਏ ਅਤੇ ਸਾਰੇ ਦੇਵੀ-ਦੇਵਤਿਆਂ ਨੂੰ ਯਾਦ ਕਰਦੇ ਹੋਏ ਹਵਨ ਯੱਗ ਵਿੱਚ ਭੇਟਾਂ ਚੜ੍ਹਾਈਆਂ ਗਈਆਂ। ਇਸ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੇ ਆਰਤੀ ਕੀਤੀ ਅਤੇ ਪੰਡਤ ਦਿਨੇਸ਼ ਸ਼ਰਮਾ ਨੇ ਮਹੀਨੇ ਦੇ ਨਾਮ ਦਾ ਜਾਪ ਕੀਤਾ ਅਤੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਸਾਰੇ ਭਾਰਤੀਆਂ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਸ਼੍ਰੀ ਆਸ਼ਾ ਰਾਣੀ ਮੰਦਿਰ ਦੇ ਖਜ਼ਾਨਚੀ ਵੀਰੇਂਦਰ ਸਲਪੋਨਾ ਲਈ ਅਰਦਾਸ ਕੀਤੀ ਗਈ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਮੌਕੇ ਪੁਜਾਰੀ ਨੇ ਸ਼੍ਰੀ ਆਸ਼ਾ ਰਾਣੀ ਮੰਦਿਰ ਲਈ ਕੀਤੀ ਗਈ ਸੇਵਾ ਦਾ ਵੇਰਵਾ ਦਿੱਤਾ। ਇਸ ਮੌਕੇ ਪੰਡਤ ਨੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਅਤੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਕ ਇੰਦਰ ਮੋਹਨ ਗੁਪਤਾ, ਪ੍ਰਧਾਨ ਤਿਲਕ ਰਾਜ ਜੋਸ਼ੀ, ਉਪ ਪ੍ਰਧਾਨ ਵੇਦ ਪ੍ਰਕਾਸ਼ ਥਿੰਦ, ਗੁਲਸ਼ਨ ਧੀਰ, ਚਮਨ ਲਾਲ ਅਰੋੜਾ, ਬਾਲਕਿਸ਼ਨ ਡੋਗਰਾ, ਅਸ਼ੋਕ ਕੁਮਾਰ, ਵਿਜੇ ਬਾਂਸਲ, ਮਨੀ ਸਲਪੋਨਾ, ਅਰਵਿੰਦ ਪਾਠਕ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਮੌਜੂਦ ਸਨ।