ਗਾਇਕਾ ਰਾਜ ਸੰਧੂ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟਾਇਆ
ਸੁਰ ਪੰਜਾਬ ਕਲਾ ਮੰਚ ਸੁਲਤਾਨਪੁਰ ਲੋਧੀ ਦੇ ਕਲਾਕਾਰਾਂ ਵੱਲੋਂ ਗਾਇਕਾ ਰਾਜ ਸੰਧੂ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟਾਵਾ
Publish Date: Tue, 20 Jan 2026 08:55 PM (IST)
Updated Date: Tue, 20 Jan 2026 08:57 PM (IST)
ਡਡਵਿੰਡੀ : ਸੁਰ ਪੰਜਾਬ ਕਲਾ ਮੰਚ ਸੁਲਤਾਨਪੁਰ ਲੋਧੀ ਨਾਲ ਜੁੜੇ ਕਲਾਕਾਰਾਂ ਵੱਲੋਂ ਪ੍ਰਸਿੱਧ ਗਾਇਕਾ ਰਾਜ ਸੰਧੂ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਲਾਕਾਰਾਂ ਨੇ ਕਿਹਾ ਕਿ ਰਾਜ ਸੰਧੂ ਦੀ ਅਕਾਲ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਜਿਸਦੀ ਕਮੀ ਲੰਮੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ। ਇਸ ਮੌਕੇ ਸੰਗੀਤਕਾਰ ਤੇ ਸੰਚਾਲਕ ਹਰਭਜਨ ਹਰੀ, ਬਿੰਦਰ ਕਰਮਜੀਤ ਪੁਰੀ, ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਗਾਇਕ ਸਿੱਧੂ ਸਤਨਾਮ, ਗਾਇਕ ਰਾਜੂ ਜੈਨਪੁਰੀ, ਸੁਰਿੰਦਰ ਬੱਬੀ, ਰਾਜਿੰਦਰ ਸੁਲਤਾਨ ਸਵਰਨ ਚੰਦ ਲਹਿਰੀ, ਗੁਲਜ਼ਾਰ ਗਿੱਲ, ਅਮਰੀਕ ਮਾਇਕਲ, ਅਮਿਤ ਚੌਹਾਨ ਸਮੇਤ ਹੋਰ ਗਾਇਕਾਂ ਨੇ ਸ਼ੋਕ ਸੰਦੇਸ਼ ਜਾਰੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ਣ।