ਯੂਥ ਕਾਂਗਰਸ ਦੀ ਟੀਮ ’ਚ ਹੋਈਆਂ ਨਿਯੁਕਤੀਆਂ
ਯੂਥ ਕਾਂਗਰਸ ਦੀ ਟੀਮ ਵਿੱਚ ਹੋਈਆਂ ਨਿਯੁਕਤੀਆਂ
Publish Date: Mon, 06 Apr 2026 08:41 PM (IST)
Updated Date: Mon, 06 Apr 2026 08:43 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੁਕਮਾਂ ’ਤੇ ਸਾਬਕਾ ਐੱਮਐੱਲਏ ਮੈਡਮ ਰਾਜਬੰਸ ਕੌਰ ਰਾਣਾ ਵੱਲੋਂ ਕਪੂਰਥਲਾ ਯੂਥ ਕਾਂਗਰਸ ਦੀ ਟੀਮ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਵਿਚ ਕਰਨ ਕੁਮਾਰ ਨੂੰ ਕਪੂਰਥਲਾ ਸ਼ਹਿਰੀ ਯੂਥ ਕਾਂਗਰਸ ਦਾ ਜਨਰਲ ਸਕੱਤਰ, ਭਿੰਦਾ ਜੀ ਨੂੰ ਸ਼ਹਿਰੀ ਯੂਥ ਕਾਂਗਰਸ ਦਾ ਵਾਈਸ ਪ੍ਰਧਾਨ ਤੇ ਗੁਰਿੰਦਰ ਸਿੰਘ (ਰਿੱਕੀ ਔਜਲਾ) ਨੂੰ ਸੈਕਟਰੀ ਬਣਾਇਆ ਗਿਆ। ਇਸ ਮੌਕੇ ਕਰਨ ਮਹਾਜਨ ਕੌਂਸਲਰ, ਠਾਕੁਰ ਦਾਸ ਕੌਂਸਲਰ, ਰਜਿੰਦਰ ਵਾਲੀਆ ਸੀਨੀਅਰ ਕਾਂਗਰਸੀ ਆਗੂ, ਜਸਵੰਤ ਲਾਡੀ ਸਾਬਕਾ ਸਰਪੰਚ, ਨਰੈਣ ਵਸ਼ਿਸ਼ਟ ਸਪੋਕਸਮੈਨ ਸ਼ਹਿਰੀ ਕਾਂਗਰਸ ਕਪੂਰਥਲਾ, ਗੁਰਪ੍ਰੀਤ ਸਿੰਘ ਗੋਪੀ ਹਲਕਾ ਯੂਥ ਕਾਂਗਰਸ ਪ੍ਰਧਾਨ ਕਪੂਰਥਲਾ, ਕਨਵ ਪਾਸੀ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਗੋਲੂ ਸ਼ਰਮਾ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਸਮੀਰ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਸੈਮ, ਖੁਸ਼ਹਾਲ, ਜੈ ਦੀਪ, ਨਵ, ਅਮਿਤ, ਅਰਮਾਨ, ਕੁਨਾਲ, ਰਾਹੁਲ, ਅਮਨ, ਹਰਮਿੰਦਰ, ਰਵੀ, ਸਨੀ, ਜੋਟਾ, ਜੈ ਕੁਮਾਰ, ਛੋਟੂ, ਪ੍ਰੇਮ ਕੁਮਾਰ, ਹੈਰੀ ਸਹੋਤਾ, ਅਭਿਸ਼ੇਕ, ਪਵਨ, ਹੈਪੀ, ਸੁਖਵੀਰ, ਅਭੀ, ਕਰਨ, ਹਰਜੀਤ ਸਿੰਘ, ਜਸਕਰਨ ਸਿੰਘ, ਲਵ ਸਹੋਤਾ ਅਤੇ ਹੋਰ ਨੌਜਵਾਨ ਵੀ ਹਾਜ਼ਰ ਸਨ।