ਬਾਬਾ ਬੋੜ ਸ਼ਾਹ ਜੀ ਦਾ ਸਲਾਨਾ ਉਰਸ ਕਰਵਾਇਆ
ਬਾਬਾ ਬੋੜ ਸ਼ਾਹ ਜੀ ਦਾ ਸਲਾਨਾ ਉਰਸ ਮੇਲਾ ਕਰਵਾਇਆ
Publish Date: Tue, 03 Mar 2026 08:53 PM (IST)
Updated Date: Tue, 03 Mar 2026 08:56 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਬਾਬਾ ਬੋੜ ਸ਼ਾਹ ਜੀ ਦਾ ਸਲਾਨਾ ਉਰਸ ਮੇਲਾ ਬਾਬਾ ਅਮਰਜੀਤ ਜੀ ਦੇ ਨਿਵਾਸ ਸਥਾਨ ’ਤੇ ਪ੍ਰਬੰਧਕ ਕਮੇਟੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਇਲਾਕੇ ਦੀਆਂ ਦੂਰ-ਦਰਾਜ ਤੋਂ ਆਈਆਂ ਸੰਗਤਾਂ ਤੇ ਸੰਤ-ਮਹਾਂਪੁਰਸ਼ਾਂ ਨੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ ਗਈ, ਜਿਸ ਵਿਚ ਸਮਾਜ ਦੀ ਖੁਸ਼ਹਾਲੀ, ਇਲਾਕੇ ਦੀ ਤਰੱਕੀ ਤੇ ਲੋਕਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਤ-ਮਹਾਂਪੁਰਸ਼ਾਂ ਨੇ ਬਾਬਾ ਬੋੜ ਸ਼ਾਹ ਜੀ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਉਨ੍ਹਾਂ ਦੇ ਦਰਸਾਏ ਸੱਚ ਤੇ ਸੇਵਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਬਾਬਾ ਅਮਰਜੀਤ ਨੇ ਕਿਹਾ ਕਿ ਬਾਬਾ ਬੋੜ ਸ਼ਾਹ ਜੀ ਨੇ ਆਪਣੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਤੇ ਭਾਈਚਾਰੇ ਦੀ ਮਜ਼ਬੂਤੀ ਲਈ ਸਮਰਪਿਤ ਕੀਤੀ। ਉਨ੍ਹਾਂ ਦਾ ਸੰਦੇਸ਼ ਸਦਾ ਪ੍ਰੇਮ, ਏਕਤਾ ਤੇ ਪਰਮਾਤਮਾ ਨਾਲ ਜੁੜੇ ਰਹਿਣ ਦਾ ਸੀ। ਅੱਜ ਵੀ ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਣ ਵਾਲਾ ਉਰਸ ਲੋਕਾਂ ਵਿਚ ਆਤਮਿਕ ਚੇਤਨਾ ਪੈਦਾ ਕਰਦਾ ਹੈ। ਅੰਤ ਵਿਚ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਛਕਿਆ। ਇਸ ਮੌਕੇ ਬਾਬਾ ਖਰੈਤੀ ਸ਼ਾਹ ਜੀ, ਬਾਬਾ ਬਲਬੀਰ ਜੀ, ਬਾਬਾ ਜਸਵੀਰ ਸ਼ਾਹ ਜੀ, ਬਾਬਾ ਜਸਵੰਤ ਜੀ, ਬਾਬਾ ਸਿੰਦਰ ਜੀ ਨਕੋਦਰ, ਬਾਬਾ ਕੁਲਦੀਪ ਗਿੱਲਾ, ਬਾਬਾ ਬੋਬੀ ਸ਼ਾਹ ਜਲੰਧਰ, ਰਜਿੰਦਰ ਸਿੰਘ, ਅਜੈ, ਅਕਾਸ਼, ਸੰਤੋਖ ਮੱਲੀ, ਹੈਰੀ, ਹਰਦੇਵ, ਬਲਬੀਰ, ਗੁਰਮੇਲ ਸਿੰਘ, ਬੱਬੂ, ਨਿੱਕਾ, ਦਰਸ਼ਨ ਸਿੰਘ, ਸੰਦੀਪ ਰੋਣਕੀ, ਬੰਟੀ, ਦਰਸ਼ਨ, ਪ੍ਰਸ਼ੋਤਮ, ਡਿੰਪਲ, ਜੋਤੀ ਮਹਿੰਦਰੂ, ਸ਼ਿਵ ਕੁਮਾਰ ਤੇ ਹੋਰ ਹਾਜ਼ਰ ਸਨ।