ਸਵ. ਅਮਰੀਕ ਸਿੰਘ ਲੱਡੂ ਦੀ ਯਾਦ ਨੂੰ ਸਮਰਪਿਤ ਸਾਲਾਨਾ ਕਬੱਡੀ ਕੱਪ ਅੱਜ
ਸਵ: ਅਮਰੀਕ ਸਿੰਘ ਲੱਡੂ ਦੀ ਯਾਦ ਨੂੰ ਸਮਰਪਿਤ ਸਾਲਾਨਾ ਕਬੱਡੀ ਕੱਪ 4 ਅਪ੍ਰੈਲ ਨੂੰ
Publish Date: Fri, 03 Apr 2026 08:02 PM (IST)
Updated Date: Fri, 03 Apr 2026 08:04 PM (IST)

--ਸੰਤ ਬਾਬਾ ਭਾਈ ਪੰਜਾਬ ਸਿੰਘ ਸਟੇਡੀਅਮ ਸਿੱਧਵਾਂ ਦੋਨਾਂ ਵਿਖੇ ਹੋਵੇਗਾ ਕਬੱਡੀ ਕੱਪ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸੰਤ ਬਾਬਾ ਭਾਈ ਪੰਜਾਬ ਸਿੰਘ ਸਪੋਰਟਸ ਕਲੱਬ ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵੱਲੋਂ ਪ੍ਰਵਾਸੀ ਭਾਰਤੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਅਮਰੀਕ ਸਿੰਘ ਲੱਡੂ ਦੀ ਯਾਦ ਨੂੰ ਸਮਰਪਿਤ ਸਾਲਾਨਾ ਕਬੱਡੀ ਕੱਪ 4 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੰਤ ਬਾਬਾ ਭਾਈ ਪੰਜਾਬ ਸਿੰਘ ਸਟੇਡੀਅਮ ਸਿੱਧਵਾਂ ਦੋਨਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਲਖਵੀਰ ਸਿੰਘ ਸਿੱਧੂ ਯੂਕੇ, ਆਰਗੇਨਾਈਜ਼ਰ ਬਲਬੀਰ ਸਿੰਘ ਬੱਲੀ ਸਾਬਕਾ ਵਾਈਸ ਚੇਅਰਮੈਨ, ਗੈਰੀ ਸਿੱਧੂ ਯੂਕੇ, ਪਵਨ ਕੁਮਾਰ ਪੱਲੀ ਤੇ ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿਚ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਇਸ ਕਬੱਡੀ ਕੱਪ ਵਿਚ ਓਪਨ ਕਲੱਬ, 75 ਕਿਲੋ, 58 ਕਿਲੋ ਤੇ 40 ਕਿਲੋ ਭਾਰ ਵਰਗ ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਕੁੜੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਇਸ ਦੌਰਾਨ ਓਪਨ ਕਬੱਡੀ ਦੇ ਬੈਸਟ ਰੇਡਰ ਤੇ ਜਾਫੀ ਨੂੰ 21-21 ਹਜ਼ਾਰ ਨਗਦ ਰਾਸ਼ੀ ਤੇ 75 ਕਿਲੋ ਭਾਰ ਦੇ ਬੈਸਟ ਰੇਡਰ ਤੇ ਜਾਫੀ ਨੂੰ ਐੱਲਈਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਓਪਨ ਕਲੱਬ ਦੇ ਫਸਟ ਤੇ ਸੈਕਿੰਡ ਆਉਣ ਵਾਲੀਆਂ ਟੀਮਾਂ ਨੂੰ 71 ਹਜ਼ਾਰ ਤੇ 51 ਹਜ਼ਾਰ, 75 ਕਿਲੋ ਨੂੰ 25 ਹਜ਼ਾਰ ਤੇ 18 ਹਜ਼ਾਰ, 58 ਕਿਲੋ ਨੂੰ 15 ਹਜ਼ਾਰ ਤੇ 11 ਹਜ਼ਾਰ ਤੇ 40 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ 10 ਹਜ਼ਾਰ ਤੇ 7 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ।