ਪੀਰ ਬਾਬਾ ਸਮੰਗਲ ਵਲੀ ਤੇ ਪੀਰ ਗੰਡੇ ਸ਼ਾਹ ਦਾ ਸਲਾਨਾ ਮੇਲਾ ਮਨਾਇਆ
ਪੀਰ ਬਾਬਾ ਸਮੰਗਲ ਵਲੀ ਤੇ ਪੀਰ ਗੰਡੇ ਸ਼ਾਹ ਦਾ ਸਲਾਨਾ ਮੇਲਾ ਮਨਾਇਆ
Publish Date: Thu, 12 Mar 2026 10:02 PM (IST)
Updated Date: Thu, 12 Mar 2026 10:03 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਜੀ ਦਾ ਸਲਾਨਾ ਮੇਲਾ ਅੱਜ ਸ਼ਿਵ ਮੰਦਿਰ ਆਰੀਆ ਸਮਾਜ ਚੌਂਕ ਵਿਖੇ ਉਨ੍ਹਾਂ ਦੀ ਪਾਵਨ ਦਰਗਾਹ ’ਤੇ ਪ੍ਰਮੁੱਖ ਸੇਵਾਦਾਰ ਬਲਵਿੰਦਰ ਕੌਰ, ਸੁਖਜੀਤ ਡੋਗਰਾ ਤੇ ਮਾਸਟਰ ਨਰੇਸ਼ ਕੋਹਲੀ ਦੀ ਅਗਵਾਈ ਹੇਠ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ 11 ਵਜੇ ਝੰਡਾ ਚੜਾਉਣ ਦੀ ਰਸਮ ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਮੋਗਲਾ, ਪ੍ਰਿੰਸੀਪਲ ਬਲਦੇਵ ਰਾਜ ਵਧਵਾ, ਅਸ਼ੋਕ ਗੁਗਲਾਨੀ, ਪੰਡਿਤ ਅਲੋਕ ਨਾਥ ਤਿਵਾੜੀ, ਨਰੇਸ਼ ਕੋਹਲੀ, ਸੁਖਜੀਤ ਡੋਗਰਾ ਨੇ ਪੀਰਾਂ ਦੇ ਜੈਕਾਰਿਆਂ ਦੀ ਗੂੰਜ ਤੇ ਢੋਲ ਧਮਾਕੇ ਨਾਲ ਨਿਭਾਈ। ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦੇ ਸਾਬਕਾ ਪ੍ਰਧਾਨ ਅਸ਼ੋਕ ਮੋਗਲਾ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਆਪਸੀ ਸਾਂਝ ਤੇ ਭਾਈਚਾਰੇ ਨੂੰ ਮਜਬੂਤ ਕਰਦੇ ਹਨ ਤੇ ਅਸੀਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੇ ਹਾਂ ਜਿਨ੍ਹਾਂ ਨੂੰ ਪੀਰਾਂ ਪੈਗੰਬਰਾਂ ਦੀ ਸੇਵਾ ਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਝੰਡਾ ਚੜਾਉਣ ਉਪਰੰਤ ਸੰਗਤਾਂ ਲਈ ਲੰਗਰ, ਕਾਫੀ, ਚਾਹ, ਪਕੌੜਿਆਂ ਦੀ ਸੇਵਾ ਵੀ ਅਤੁੱਟ ਚਲਦੀ ਰਹੀ। ਇਸ ਮੌਕੇ ਪ੍ਰਧਾਨ ਸ਼ਿਵ ਮੰਦਿਰ ਨੀਲਮ ਦੀਵਾਨ ਰਾਣੀ, ਸੁਖਜੀਤ ਡੋਗਰਾ, ਪੰਡਿਤ ਅਲੋਕ ਨਾਥ ਤਿਵਾੜੀ, ਸੰਨੀ ਨਾਥ, ਓਮ ਪ੍ਰਕਾਸ਼ ਵਧਵਾ, ਪੁਨੀਤ ਵਧਵਾ, ਵੇਦ ਪ੍ਰਕਾਸ਼ ਵਧਵਾ, ਪ੍ਰੋਫੈਸਰ ਬਲਦੇਵ ਰਾਜ ਵਧਵਾ, ਜਗਤਾਰ ਵਧਵਾ, ਅਮਿਤ ਅਰੋੜਾ, ਨਰੇਸ਼ ਕੋਹਲੀ, ਅਸ਼ੋਕ ਗੁਗਲਾਨੀ, ਵਿਨੋਦ ਮਦਾਨ, ਰਕੇਸ਼ ਮਦਾਨ, ਤਾਰੀ ਫਰੂਟ ਵਾਲੇ, ਦਰਸ਼ਨ ਸਿੰਘ ਸੰਧੂ ਸੇਵਾਦਾਰ, ਸਾਕਸ਼ੀ, ਸੀਮਾ, ਜਸ਼ਨ ਆਦਿ ਵੀ ਹਾਜ਼ਰ ਸਨ।