ਪਿੰਡ ਸਾਹਨੀ ’ਚ ਭਗਵਤੀ ਜਗਰਾਤਾ 18 ਨੂੰ
ਪਿੰਡ ਸਾਹਨੀ ਵਿਖੇ ਸਲਾਨਾ ਭਗਵਤੀ ਜਾਗਰਣ 18 ਨੂੰ
Publish Date: Sat, 11 Apr 2026 08:45 PM (IST)
Updated Date: Sat, 11 Apr 2026 08:47 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਯੁਵਾ ਸ਼ਿਵ ਸ਼ਕਤੀ ਸ਼ਿਵ ਮੰਦਿਰ ਸਾਹਨੀ ਵੱਲੋਂ ਪਵਿੱਤਰ ਸ਼੍ਰੀ ਰਾਮਨੌਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਾਲਾਨਾ ਮਾਂ ਭਗਵਤੀ ਜਗਰਾਤੇ ਦੇ ਸਮਾਗਮ ਸਭਾ ਦੇ ਪ੍ਰਧਾਨ ਦਵਿੰਦਰ ਪਿੰਕੂ ਦੀ ਅਗਵਾਈ ਵਿੱਚ 18 ਅਪ੍ਰੈਲ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਕਰਵਾਏ ਜਾ ਰਹੇ ਹਨ। ਪ੍ਰਧਾਨ ਦਵਿੰਦਰ ਪਿੰਕੂ ਨੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਰਾਤੇ ਦੇ ਸਾਲਾਨਾ ਸਮਾਗਮ ਪਿੰਡ ਦੀਆਂ ਸਮੂਹ ਸੰਗਤਾਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਗੱਦੀਨਸ਼ੀਨ ਸਾਈਂ ਬਾਬਾ ਕਰਨੈਲ ਸ਼ਾਹ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਣਗੇ ਅਤੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦੇਣਗੇ। ਉਨ੍ਹਾਂ ਦੱਸਿਆ ਜਗਰਾਤੇ ਦੇ ਸਮਾਗਮ ਵਿੱਚ ਇਸ ਵਾਰ ਪੰਜਾਬੀ ਸੰਗੀਤ ਦੀਆਂ ਬਹੁਤ ਹੀ ਮਸ਼ਹੂਰ ਸ਼ਖ਼ਸੀਅਤਾਂ ਗਾਇਕ ਹਰਮਨ ਜਰਮਨ ਅਤੇ ਪ੍ਰੋ. ਰਾਜਨ ਰਾਜ ਆਪਣੀ ਹਾਜ਼ਰੀ ਭਰਨਗੇ। ਸ਼ਿਵ ਮੰਦਿਰ ਸਾਹਨੀ ਦੇ ਮੁੱਖ ਪੁਜਾਰੀ ਬਾਬਾ ਮਹੇਸ਼ ਚੰਦਰ ਅਤੇ ਪ੍ਰਧਾਨ ਦਵਿੰਦਰ ਪਿੰਕੂ ਵੱਲੋਂ ਸਮੂਹ ਇਲਾਕਾ ਵਾਸੀ ਸੰਗਤਾਂ ਨੂੰ ਜਗਰਾਤੇ ਵਿੱਚ ਹਾਜ਼ਰੀਆਂ ਭਰ ਕੇ ਅਤੇ ਯਥਾ ਸ਼ਕਤੀ ਅਨੁਸਾਰ ਸੇਵਾ ਸਹਿਯੋਗ ਕਰ ਕੇ ਮਹਾਮਾਈ ਦੇ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣੇ ਜੀਵਨ ਨੂੰ ਸਫ਼ਲਾ ਕਰਨ ਲਈ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ। ਇਸ ਮੌਕੇ ਚੰਦਰ ਸ਼ੇਖਰ, ਵਿਕਾਸ ਕੌਸ਼ਲ, ਦਲਜੀਤ ਸੌਨੂ, ਸੰਜੀਵ ਕੁਮਾਰ ਗੋਗੂ, ਐੱਨਆਰਆਈ ਡਾਰਲੀ, ਬੱਬੂ ਕੌਸ਼ਲ, ਮੋਹਿਤ ਕੌਸ਼ਲ ਸਮੇਤ ਹੋਰ ਸੰਗਤਾਂ ਹਾਜ਼ਰ ਸਨ।