ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਐੱਸਡੀਐੱਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ
ਆਂਗਣਵਾੜੀ ਮੁਲਾਜ਼ਮ ਯੁਨੀਅਨ ਨੇ ਐਸਡੀਐਮ ਫਗਵਾੜਾ ਨੂੰ ਦਿਤਾ ਮੰਗਪਤਰ
Publish Date: Tue, 28 Apr 2026 09:10 PM (IST)
Updated Date: Tue, 28 Apr 2026 09:13 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਆਂਗਣਵਾੜੀ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਬਲਾਕ ਫਗਵਾੜਾ ਵੱਲੋਂ ਐੱਸਡੀਐੱਮ ਫਗਵਾੜਾ ਰਣਧੀਪ ਸਿੰਘ ਹੀਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਬਿਮਲਾ ਦੇਵੀ, ਜਨਰਲ ਸਕੱਤਰ ਮੀਨਾ ਕੁਮਾਰੀ, ਵਿਤ ਸਕੱਤਰ ਦਲਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਆਂਗਣਵਾੜੀ ਵਰਕਰਾਂ ਬੀਐੱਲਓ ਦੀ ਡਿਊਟੀ ਕਰ ਰਹੀਆਂ ਹਨ। ਉਨ੍ਹਾਂ ਨੇ ਕਦੇ ਵੀ ਉੱਚ ਅਧਿਕਾਰੀਆਂ ਦਾ ਕਹਿਣਾ ਨਹੀਂ ਮੋੜਿਆ। ਸੋ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਧਿਆਪਕਾਂ ਨੂੰ ਜਨਗਣਨਾ ਦੀ ਡਿਊਟੀ ਲਗਾਈ ਜਾ ਰਹੀ ਹੈ ਜਦਕਿ ਉਹ ਹਰ ਵਾਰ ਵੋਟਾਂ ਦੀ ਡਿਊਟੀ ਤੋਂ ਨਾਂਹ ਕਹਿੰਦੇ ਹਨ ਕਿਉਂਕਿ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ। ਜੇਕਰ ਅਧਿਆਪਕ ਜਨਗਣਨਾ ਦੀ ਡਿਊਟੀ ਕਰਦੇ ਹਨ ਤਾਂ ਬੀਐੱਲਓ ਦੀ ਡਿਊਟੀ ਵੀ ਨਾਲ ਕਰਨ। ਸਮੂਹ ਆਂਗਣਵਾੜੀ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਹ ਬੀਐੱਲਓ ਦੀ ਡਿਊਟੀ ਤੇ ਹੋਰ ਡਿਊਟੀਆਂ ਇਕੱਠੇ ਕਰ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਹੀ ਜਣਗਣਨਾ ਦੀ ਡਿਊਟੀ ਵੀ ਨਾਲ ਦਿੱਤੀ ਜਾਵੇ। ਉਨ੍ਹਾਂ ਦੀ ਡਿਊਟੀ ਏਰੀਆ ਇਲਾਕਿਆਂ ਵਿਚ ਲਗਾਈ ਜਾਵੇ ਨਹੀਂ ਤਾਂ ਆਂਗਣਵਾੜੀ ਯੂਨੀਅਨ ਸਾਰੇ ਕੰਮਾਂ ਦਾ ਬਾਈਕਾਟ ਕਰੇਗੀ। ਐੱਸਡੀਐੱਮ ਰਣਦੀਪ ਸਿੰਘ ਹੀਰ ਨੇ ਮੌਕੇ ’ਤੇ ਹੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮੈਂਬਰਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਵਾਇਆ ਤੇ ਉਨ੍ਹਾਂ ਨੂੰ ਡਿਊਟੀ ਸਬੰਧੀ ਜੋ ਵੀ ਸਮੱਸਿਆ ਸੀ ਉਸ ਦਾ ਹੱਲ ਕੀਤਾ।