ਆਨੰਦ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਕੈਪਸ਼ਨ ਮੁਕਾਬਲਾ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਕੈਪਸ਼ਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ
Publish Date: Sat, 16 May 2026 07:47 PM (IST)
Updated Date: Sat, 16 May 2026 07:48 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਤਿਭਾਸ਼ਾਲੀ ਵਿਦਿਆਰਥਣ ਆਸਥਾ ਨੇ ਵਿਸ਼ਵ ਟੈਲੀਕਮਿਊਨੀਕੇਸ਼ਨ ਦਿਵਸ ਦੇ ਮੌਕੇ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਆਯੋਜਿਤ ਕੈਪਸ਼ਨ ਮੁਕਾਬਲੇ ਵਿਚ ਭਾਗ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿਚ ਸੰਚਾਰ ਤੇ ਤਕਨਾਲੋਜੀ ਦੇ ਵਧਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਆਸਥਾ ਨੇ ਆਪਣੀ ਸ਼ਾਨਦਾਰ ਰਚਨਾਤਮਕ ਸੋਚ ਤੇ ਕਲਾਤਮਕ ਦ੍ਰਿਸ਼ਟੀ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਪ੍ਰਭਾਵਸ਼ਾਲੀ ਕੈਪਸ਼ਨ ਪੇਸ਼ ਕੀਤਾ, ਜਿਸਦੀ ਸਭ ਨੇ ਖੂਬ ਪ੍ਰਸ਼ੰਸਾ ਕੀਤੀ। ਵਿਦਿਆਰਥਣ ਦੀ ਇਸ ਪ੍ਰਾਪਤੀ ‘ਤੇ ਸਕੂਲ ਵਿਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਿੰਸੀਪਲ ਡਾ. ਏਐੱਸ ਸੇਖੋਂ ਦੇ ਨਾਲ ਸ਼੍ਰੀਮਤੀ ਰਵਿੰਦਰ ਸੇਖੋਂ ਨੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰੀਖਿਆ ਇੰਚਾਰਜ ਨਿਰਮਲ ਜੋਤੀ, ਨਵਨੀਤ ਅੰਗਰਾ ਤੇ ਕਿਰਣ ਨੰਦਾ ਵੀ ਮੌਜੂਦ ਸਨ।