ਆਨੰਦ ਪਬਲਿਕ ਸਕੂਲ ਨਤੀਜਾ ਰਿਹਾ ਸ਼ਾਨਦਾਰ
ਆਨੰਦ ਪਬਲਿਕ ਸਕੂਲ ਦੀ ਕਲਾਸ 12 ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 06:47 PM (IST)
Updated Date: Thu, 14 May 2026 06:48 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਜਿਵੇਂ ਹੀ ਕਲਾਸ 12 ਦਾ ਨਤੀਜਾ ਘੋਸ਼ਿਤ ਕੀਤਾ ਗਿਆ ਆਨੰਦ ਪਬਲਿਕ ਸਕੂਲ ਵਿਚ ਖੁਸ਼ੀ ਤੇ ਉਤਸ਼ਾਹ ਦੀ ਲਹਿਰ ਦੌੜ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਏਐੱਸ ਸੇਖੋਂ ਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਦੱਸਿਆ ਕਿ ਕਲਾਸ 12 ਦੀ ਹੋਣਹਾਰ ਵਿਦਿਆਰਥਣ ਰਿਤਾਂਜਲੀ ਨੇ 97.6% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਜਾਨਵੀ ਤੇ ਸਾਇਮਨ ਨੇ ਸਾਂਝੇ ਤੌਰ ‘ਤੇ 95.4% ਅੰਕ ਹਾਸਲ ਕਰਕੇ ਪ੍ਰਾਪਤ ਕੀਤਾ, ਜਦਕਿ ਹਿਮਾਨੀ ਨੇ 93.2% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ, ਸਕੂਲ ਦੇ 18 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਖਾਸ ਤੌਰ ‘ਤੇ, ਵਿਦਿਆਰਥਣ ਰਿਤਾਂਜਲੀ ਨੇ ਅਕਾਊਂਟੈਂਸੀ ਵਿਸ਼ੇ ਵਿਚ 100 ਵਿਚੋਂ 100 ਅੰਕ ਹਾਸਲ ਕਰਕੇ ਇਕ ਨਵਾਂ ਰਿਕਾਰਡ ਬਣਾਇਆ। ਵਿਦਿਆਰਥੀਆਂ ਨੇ ਆਪਣੇ ਮਿਹਨਤ, ਲਗਨ ਤੇ ਸਮਰਪਣ ਨਾਲ ਨਾ ਸਿਰਫ਼ ਸਕੂਲ, ਸਗੋਂ ਆਪਣੇ ਮਾਤਾ-ਪਿਤਾ ਦਾ ਨਾਮ ਵੀ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਗੁਰਸ਼ਰਨ ਸਿੰਘ ਨੇ ਬਾਇਓਲੋਜੀ ਵਿਚ 99% ਅੰਕ ਪ੍ਰਾਪਤ ਕੀਤੇ, ਜਦਕਿ ਵਿਦਿਆਰਥਣ ਗੌਰੀ ਨੇ ਪੇਂਟਿੰਗ ਵਿਸ਼ੇ ਵਿਚ 100 ਵਿਚੋਂ 100 ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ’ਤੇ ਸਕੂਲ ਦੇ ਸਟਾਫ ਵਿਚ ਨਿਰਮਲ ਜੋਤੀ, ਨੇਹਾ ਜੋਸ਼ੀ, ਨਵਨੀਤ ਆੰਗਰਾ, ਲਵਲੀਨ ਕੌਰ, ਜੋਤਸਨਾ, ਜਸਵਿੰਦਰ ਕੌਰ, ਰੰਜੀਤਾ, ਨਮ੍ਰਤਾ, ਗੁਰਪ੍ਰੀਤ ਸੰਧੂ, ਰੇਖਾ ਮਿਸ਼ਰਾ, ਕਿਰਣ ਨੰਦਾ, ਸ਼ਸ਼ੀ, ਅਸ਼ੋਕ ਤੇ ਜਸਵੀਤ ਵਾਲੀਆ ਆਦਿ ਸ਼ਾਮਲ ਸਨ।