ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ’ਚ ਸ਼ਾਮਲ ਹੋਏ ਜਸਵਿੰਦਰ ਪਾਲ ਤਲਵਣ
ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ‘ਚ ਸ਼ਾਮਲ ਹੋਏ ਅੰਬੇਡਕਰਵਾਦੀ ਆਗੂ ਜਸਵਿੰਦਰ ਪਾਲ ਤਲਵਣ
Publish Date: Tue, 14 Apr 2026 08:15 PM (IST)
Updated Date: Tue, 14 Apr 2026 08:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਬਸਪਾ ਦੇ ਮੁੱਢਲੇ ਦੌਰ ਦੇ ਸੂਬਾ ਪੱਧਰੀ ਸਰਗਰਮ ਵਿਦਿਆਰਥੀ ਆਗੂ ਤੇ ਪਿੰਡ ਤਲਵਣ ਦੇ ਸਾਬਕਾ ਸਰਪੰਚ, ਅੰਬੇਡਕਰੀ ਮਿਸ਼ਨ ਦੇ ਸੀਨੀਅਰ ਆਗੂ ਜਸਵਿੰਦਰ ਪਾਲ ਤਲਵਣ ਨੇ ਜਥੇਬੰਦੀ ਦੇ ਮੁੱਖ ਦਫ਼ਤਰ ਚਾਹਲ ਨਗਰ ਵਿਖੇ ਸਮਾਗਮ ਦੌਰਾਨ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿੱਚ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਮਾਜਿਕ ਜਥੇਬੰਦੀ ਦੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਨੇ ਮਿਸ਼ਨਰੀ ਆਗੂ ਜਸਵਿੰਦਰ ਪਾਲ ਤਲਵਣ ਦਾ ਸਿਰਪਾਓ ਪਾ ਕੇ ਉਨ੍ਹਾ ਦਾ ਜਥੇਬੰਦੀ ’ਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਸੂਬਾ ਉਪ ਪ੍ਰਧਾਨ ਅਤੇ ਜੈ ਭੀਮ ਵਲਰਡ ਵਾਈਡ ਦਾ ਕੋਆਰਡੀਨੇਟਰ ਨਿਯੁਕਤ ਕੀਤਾ। ਡਾ. ਜੱਖੂ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਪੁਰਾਣੇ ਮਿਸ਼ਨਰੀ ਸਾਥੀ ਜਸਵਿੰਦਰ ਤਲਵਣ ਨੇ ਜੈ ਭੀਮ ਟੀਮ ਪੰਜਾਬ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਜਿੱਥੇ ਸਮਾਜਿਕ ਜਥੇਬੰਦੀ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਮਿਸ਼ਨ ਦੇ ਕੰਮ ਵਿੱਚ ਤੇਜ਼ੀ ਆਵੇਗੀ। ਡਾ. ਜੱਖੂ ਨੇ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਆਂ ਬਾਬਾ ਸਾਹਿਬ ਜੀ ਮਿਸ਼ਨ ਅਤੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ਦਿਨ ਰਾਤ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਜਸਵਿੰਦਰ ਪਾਲ ਤਲਵਣ ਨੇ ਕਿਹਾ ਕਿ ਜੈ ਭੀਮ ਟੀਮ ਪੰਜਾਬ ਵਲੋਂ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗਾ। ਤਲਵਣ ਨੇ ਜੈ ਭੀਮ ਟੀਮ ਪੰਜਾਬ ਦੀ ਸਮੁੱਚੀ ਟੀਮ ਦਾ ਦਿੱਤੀ ਜਿੰਮੇਵਾਰੀ ਲਈ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਅਤੇ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਹਮੇਸ਼ਾ ਹੀ ਤੱਤਪਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੇਰਾ ਡਾ. ਜੱਖੂ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਲੰਬਾ ਹੈ। ਅਸੀ ਪੁਰਾਣੇ ਸਾਥੀ ਦੁਬਾਰਾ ਇੱਕਠੇ ਹੋ ਕੇ ਦਲਿਤ ਸਿਆਸਤ ਪੁਰਾਣੇ ਅੰਬੇਡਕਰਵਾਦੀ ਮਿਸ਼ਨਰੀ ਸਾਥੀਆਂ ਨੂੰ ਮੁੜ ਇੱਕਠੇ ਕਰਨ ਦਾ ਯਤਨ ਕਰਾਂਗੇ। ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ, ਹੈਪੀ ਕੌਲ ਸਟੇਟ ਕੋਆਰਡੀਨੇਟਰ, ਜੈ ਭੀਮ ਵੂਮੈਨ ਫੈਡਰੇਸ਼ਨ ਦੀ ਆਗੂ ਡਾ. ਅਵਨੀਤ ਕੌਰ ਜੱਖੂ, ਮੈਡਮ ਮਨਜੀਤ ਕੌਰ, ਹਰਮੀਤ ਕੌਰ, ਸੰਜੀਵ ਮੂਲਨਿਵਾਸੀ ਪ੍ਰਧਾਨ ਜ਼ਿਲ੍ਹਾ ਜਲੰਧਰ, ਜੱਸੀ ਕੋਟਰਾਣੀ, ਗੁਰਦੀਪ ਗੁਰਾਇਆ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਅਮਜਦ ਬੇਗ, ਬੀਬੀ ਬਲਵੀਰ ਕੌਰ ਪਠਲਾਵਾ, ਬਲਜੀਤ ਕੌਰ ਦੋਵੇਂ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।