ਐਲੀ. ਪਿਆਰਾ ਸਿੰਘ ਅਲਾਇੰਸ ਕਲੱਬ ਕਪੂਰਥਲਾ ਰਾਇਲ ਦੇ ਪ੍ਰਧਾਨ ਬਣੇ
ਐਲੀ. ਪਿਆਰਾ ਸਿੰਘ ਅਲਾਇੰਸ ਕਲੱਬ ਕਪੂਰਥਲਾ ਰਾਇਲ ਦੇ ਪ੍ਰਧਾਨ ਬਣੇ
Publish Date: Mon, 06 Apr 2026 09:44 PM (IST)
Updated Date: Mon, 06 Apr 2026 09:47 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅਲਾਇੰਸ ਕਲੱਬ ਕਪੂਰਥਲਾ ਰਾਇਲ ਦੇ ਬੋਰਡ ਆਫ ਡਾਇਰੈਕਟਰਜ਼ ਦੀ ਸਪੈਸ਼ਲ ਮੀਟਿੰਗ ਹੋਟਲ ਬੈਸਟ ਵੈਸਟਰਨ ਵਿਖੇ ਐਲੀ. ਹਰਪਾਲ ਸਿੰਘ ਬਾਵਾ ਚਾਰਟਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਬਾਵਾ ਹਰਪਾਲ ਸਿੰਘ ਨੇ ਨਵੀਂ ਚੁਣੀ 26-27 ਲਈ ਟੀਮ ਦੀ ਸਹੁੰ ਚੁੱਕ ਰਸਮ ਦੀ ਪੂਰਤੀ ਕੀਤੀ। ਪਿਆਰਾ ਸਿੰਘ ਰਿਟਾ. ਐੱਸਪੀ ਨੂੰ ਪ੍ਰਧਾਨ, ਮੱਸਾ ਸਿੰਘ ਨੂੰ ਸਕੱਤਰ, ਡਾ. ਐੱਚਐੱਲ ਮਹਿਮੀ ਨੂੰ ਖਜ਼ਾਨਚੀ ਵਜੋਂ ਸਹੁੰ ਚੁਕਾਈ ਗਈ। ਨਵੀਂ ਟੀਮ ਨੂੰ ਬੋਰਡ ਆਫ ਡਾਇਰੈਕਟਰਜ਼ ਨੇ ਪੁਰੀ ਮਿਹਨਤ ਕਰਕੇ ਕਲੱਬ ਨੂੰ ਹੋਰ ਬੁਲੰਦਿਆਂ ਉਤੇ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੱਸਾ ਸਿੰਘ ਨੂੰ ਜ਼ਿਲ੍ਹਾ ਕਲੱਬ ਵਿਖੇ ਰਿਜਨ ਚੇਅਰਮੈਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਬਾਵਾ, ਨਿਰਮਲ ਜੀਤ ਸਿੰਘ ਮੁੱਖ ਸਲਾਹਕਾਰ, ਚਰਨਜੀਤ ਸਿੰਘ ਕੋਛੜ ਮੁੱਖ ਸਲਾਹਕਾਰ, ਜਸਵੰਤ ਸਿੰਘ ਕੌੜਾ ਪਾਸਟ ਪ੍ਰੈਜੀਡੈਂਟ ਨੇ ਆਪਣੇ ਸੰਬੋਧਨ ਵਿਚ ਨਵੀਂ ਟੀਮ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ ਤੇ ਆਸ ਪ੍ਰਗਟ ਕੀਤੀ ਕਿ ਨਵੀਂ ਟੀਮ ਚੈਰਿਟੀ ਦੇ ਕੰਮ ਲੋੜਵੰਦਾਂ ਦੀ ਸੇਵਾ, ਸਰਵਿਸ ਆਪਣੇ ਤੋਂ ਪਹਿਲਾਂ ਦੇ ਮਿਸ਼ਨ ਵਾਤਾਵਰਣ ਤੇ ਹੋਰ ਸਮਾਜਿਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਵੇਗੀ। ਇਸ ਮੌਕੇ ਪਲਵਿੰਦਰ ਸਿੰਘ ਪਾਸਟ ਪ੍ਰਧਾਨ, ਗੋਬਿੰਦਰ ਸਿੰਘ ਪਾਸਟ ਪ੍ਰਧਾਨ, ਡਾ. ਜਸਵੰਤ ਸਿੰਘ ਥਿੰਦ ਪੀਆਈਡੀ ਤੇ ਹੋਰ ਮੈਂਬਰ ਹਾਜ਼ਰ ਸਨ। ਡਾ. ਜਸਵੰਤ ਸਿੰਘ ਥਿੰਦ ਨੇ ਭਰੋਸਾ ਦਿੱਤਾ ਕਿ ਸੁਖਜੀਤ ਆਸ਼ਰਮ ਵਿਖੇ ਲੋੜਵੰਦ ਬੱਚੀਆਂ ਦੀ ਸੇਵਾ ਦੇ ਤਿੰਨੋਂ ਪ੍ਰੋਜੈਕਟ 15 ਅਗਸਤ, ਦੀਵਾਲੀ ਤੇ ਲੋਹੜੀ ਪਹਿਲਾਂ ਦੀ ਤਰ੍ਹਾਂ ਕੀਤੇ ਜਾਣਗੇ, ਜਿਸਦੀ ਪ੍ਰੇਰਣਾ ਸਾਰੇ ਮੈਂਬਰਾਂ ਨੇ ਕੀਤੀ। ਪ੍ਰਧਾਨ ਨੇ ਚਾਰਜ ਸੰਭਾਲਿਆ ਤੇ ਵੋਟ ਆਨ ਥੈਂਕਸ ਨਾਲ ਮੀਟਿੰਗ ਦੀ ਸੰਪੂਰਨਤਾ ਹੋਈ।