ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਫਗਵਾੜਾ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਪੀਐੱਸਪੀਸੀਐੱਲ, ਨਵਾਂ ਸ਼ਹਿਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਮੈਡਮ ਮੁਕਤੀ ਗੁਪਤਾ ਈਟੀਓ ਫਗਵਾੜਾ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਕੁਲਵਿੰਦਰ ਚੱਠਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਮੌਜੂਦ ਰਹੇ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸਫਲਤਾ ਹਾਸਲ ਕਰਨ ਵਾਲੀਆਂ ਪੰਜ ਔਰਤਾਂ ਨੂੰ ਸ਼ਾਲ ਦੇ ਨਾਲ ਸਨਮਾਨ ਚਿੰਨ੍ਹ ਤੇ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖਸੀਅਤਾਂ ਵਿਚ ਮੈਡਮ ਮਨਿੰਦਰ ਕੌਰ ਵਿਰਦੀ ਸਹਾਇਕ ਕਮਿਸ਼ਨਰ ਸਟੇਟ ਟੈਕਸ ਕਪੂਰਥਲਾ, ਡਾ. ਸਿਮਰਦੀਪ ਕੌਰ ਐੱਸਐੱਮਓ ਫਗਵਾੜਾ, ਪ੍ਰਿਤਪਾਲ ਕੌਰ ਤੁੱਲੀ ਕੌਂਸਲਰ, ਕੁਲਦੀਪ ਕੌਰ ਸਰਪੰਚ ਖਲਵਾੜਾ ਤੇ ਸੰਦੀਪ ਕੌਰ ਘੁੰਮਣ ਨੈਸ਼ਨਲ ਪਾਵਰ ਲਿਫਟਰ ਸ਼ਾਮਲ ਸਨ। ਮੁੱਖ ਮਹਿਮਾਨ ਪਵਨ ਬੀਸਲਾ ਨੇ ਸਨਮਾਨਤ ਸ਼ਖਸੀਅਤਾਂ ਤੇ ਸਮੂਹ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਔਰਤ ਨੂੰ ਸਮਾਜ ਵਿਚ ਬਰਾਬਰੀ ਦੀ ਪ੍ਰਤੀਨਿਧਤਾ ਦਿੱਤੇ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਸਰਬ ਨੌਜਵਾਨ ਸਭਾ ਦੇ ਇਸ ਵਿਲੱਖਣ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਹਾਲੇ ਵੀ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਮਿਲ ਪਾਇਆ ਹਾਲਾਂਕਿ ਉਨ੍ਹਾਂ ਵੱਲੋਂ ਸਵੈ-ਨਿਰਭਰ ਹੋਣ ਲਈ ਡਿਜੀਟਲ ਯੁੱਗ ‘ਚ ਵੱਡੇ ਉਪਰਾਲੇ ਹੋ ਰਹੇ ਹਨ। ਮਨਿੰਦਰ ਕੌਰ ਵਿਰਦੀ ਨੇ ਕਿਹਾ ਕਿ ਅਜੋਕੇ ਸਮੇਂ ’ਚ ਲੜਕੀਆਂ, ਔਰਤਾਂ ਤਰੱਕੀ ਦੇ ਰਾਹ ਪਈਆਂ ਹਨ ਤੇ ਹਰ ਚੈਲੰਜ ਕਬੂਲ ਰਹੀਆਂ ਹਨ। ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਤੇ ਪ੍ਰੀਆ ਸੰਤੋਸ਼ ਗੋਗੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਪਿਛੋਕੜ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਭਾਰਤੀ ਔਰਤਾਂ ਨੂੰ ਹਰ ਖੇਤਰ ਵਿਚ ਅੱਗੇ ਲਿਆਉਣਾ ਚਾਹੀਦਾ ਹੈ। ਅਖੀਰ ਵਿਚ ਪ੍ਰਧਾਨ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਪਵਨ ਬੀਸਲਾ ਤੇ ਸਮੂਹ ਸਨਮਾਨਤ ਸਖ਼ਸ਼ੀਅਤਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਵੱਲੋਂ ਪ੍ਰੀਆ ਸੰਤੋਸ਼ ਗੋਗੀ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੈ ਕੁਮਾਰ, ਹਰਚਰਨ ਭਾਰਤੀ ਕਵੀ, ਵਿੱਕੀ ਸਿੰਘ, ਰਘਬੀਰ ਕੌਰ ਹਲਕਾ ਕੋਆਰਡੀਨੇਟਰ, ਰਮਨ ਨਹਿਰਾ ਪ੍ਰਧਾਨ ਖ਼ਤਰੀ ਸਭਾ, ਗੁਰਦੀਪ ਕੰਗ ਐਂਟੀ ਕੁਰੱਪਸ਼ਨ, ਸੁਧਾ ਬੇਦੀ, ਰਾਕੇਸ਼ ਕੋਛੜ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਉਪ ਪ੍ਰਧਾਨ ਰਾਜ ਕੁਮਾਰ ਕਨੌਜੀਆ, ਜਗਜੀਤ ਸੇਠ, ਮਦਨ ਲਾਲ ਕੋਰੋਟਾਨੀਆ, ਦਿਲਪ੍ਰੀਤ ਸਿੰਘ ਚੱਠਾ ਬਲਾਕ ਪ੍ਰਧਾਨ, ਪਰਮਜੀਤ ਰਾਏ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਆਰ.ਪੀ. ਸ਼ਰਮਾ, ਅਨੂਪ ਦੁੱਗਲ, ਰਣਜੀਤ ਸਿੰਘ ਬੇਦੀ, ਗੁਰਦੀਪ ਸਿੰਘ ਤੁੱਲੀ, ਅਨੰਦ ਸੋਨੀ, ਕੁਲਦੀਪ ਜਸਵਾਲ, ਸੁਸ਼ੀਲ ਸ਼ਰਮਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਸੁਖਪ੍ਰੀਤ ਕੌਰ, ਮੈਡਮ ਲਕਸ਼ਮੀ, ਜਤਿੰਦਰ ਨਾਹਰ, ਦਰਸ਼ਨ ਸਿੰਘ ਮਠਾਰੂ, ਜੋਤੀ ਰਾਣੀ, ਜੋਗਿੰਦਰ ਪਾਲ ਮੈਨੇਜਰ, ਕੋਮਲਪ੍ਰੀਤ, ਮੋਨਿਕਾ, ਰਜਨੀ, ਅਨੁਰਾਧਾ, ਤਾਨੀਆ, ਅਰਾਧਨਾ, ਅਸ਼ਪ੍ਰੀਤ, ਆਸ਼ਾ ਕੁਮਾਰੀ, ਦਿਵਿਆ, ਗੋਮਤੀ, ਕਾਜਲ, ਅਮਨਜੋਤ, ਸੁਖਮਨ, ਰੁਪਿੰਦਰ, ਨਿਸ਼ਾ, ਜਾਚਨਾ, ਨਵਨੀਤ ਆਦਿ ਹਾਜ਼ਰ ਸਨ।