ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦਿੱਲੀ ’ਚ ਕਰੇਗੀ ਨਿਯੁਕਤੀਆਂ : ਜਗਜੀਤ ਪਾਲ
ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦੇਸ਼ ਭਰ ਵਿੱਚ ਸਮਾਜ ਸੇਵਾ ਗਤੀਵਿਧੀਆਂ ਦਾ ਵਿਸਤਾਰ ਕਰਨ ਲਈ ਦਿੱਲੀ ਵਿੱਚ ਕਰੇਗੀ ਨਿਯੁਕਤੀਆਂ : ਜਗਜੀਤ ਪਾਲ
Publish Date: Thu, 30 Apr 2026 05:57 PM (IST)
Updated Date: Thu, 30 Apr 2026 05:59 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਲਈ ਹਮੇਸ਼ਾ ਵਚਨਬੱਧ ਰਹਿਣ ਵਾਲੀ ਆਲ ਇੰਡੀਆਕ੍ਰਿਸ਼ਚੀਨ ਫੈਲੋਸ਼ਿਪ ਹੁਣ ਦੇਸ਼ ਭਰ ਵਿੱਚ ਆਪਣੀਆਂ ਸਮਾਜ ਸੇਵਾ ਗਤੀਵਿਧੀਆਂ ਦਾ ਵਿਸਥਾਰ ਕਰ ਰਹੀ ਹੈ, ਹੁਣ ਪੰਜਾਬ ਦੇ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਤੋਂ ਬਾਅਦ ਦਿੱਲੀ ਤੱਕ ਆਪਣੀ ਪਹੁੰਚ ਵਧਾ ਰਹੀ ਹੈ। ਇਸਦਾ ਖੁਲਾਸਾ ਕਰਦਿਆਂ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਪੰਜਾਬ ਦੇ ਸਲਾਹਕਾਰ ਜਗਜੀਤ ਪਾਲ ਨੇ ਕਿਹਾ ਕਿ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦਾ ਇਕ ਵਫ਼ਦ,ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਅੰਮ੍ਰਿਤਸਰ ਦੇ ਪ੍ਰਧਾਨ ਵਿਲੀਅਮ ਜੱਟਾ ਦੀ ਅਗਵਾਈ ਵਿੱਚ, ਰਾਸ਼ਟਰੀ ਪੱਧਰ ਤੇ ਨਿਯੁਕਤੀਆਂ ਕਰਨ ਲਈ ਦਿੱਲੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੀ ਇਕ ਵਿਸ਼ੇਸ਼ ਮੀਟਿੰਗ 2 ਮਈ ਨੂੰ ਚਰਚ ਕੰਪਲੈਕਸ ਮਸੀਹਗੜ੍ਹ 162, ਸੁਖਦੇਵ ਵਿਹਾਰ,ਓਖਲਾ ਐਸਵੀਡੀ ਸਦਭਾਵਨਾ, ਨਵੀਂ ਦਿੱਲੀ ਵਿਖੇ ਹੋਵੇਗੀ।ਉਨ੍ਹਾਂ ਕਿਹਾ ਕਿ ਇਹ ਮੀਟਿੰਗ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦਾ ਵਿਸਥਾਰ ਕਰੇਗੀ ਅਤੇ ਵੱਡੇ ਪੱਧਰ ਤੇ ਨਿਯੁਕਤੀਆਂ ਕਰੇਗੀ।ਉਨ੍ਹਾਂ ਕਿਹਾ ਕਿ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਪਹਿਲਾਂ ਹੀ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਪੰਜਾਬ ਭਰ ਵਿੱਚ ਸਮਾਜ ਸੇਵਾ ਗਤੀਵਿਧੀਆਂ ਵਿਚ ਲੱਗੀ ਹੋਈ ਹੈ। ਹੁਣ ਇਨ੍ਹਾਂ ਕੰਮਾਂ ਦਾ ਵਿਸਥਾਰ ਆਲ ਇੰਡੀਆ ਪੱਧਰ ਤੇ ਕੀਤਾ ਜਾਵੇਗਾ।ਇਹ ਨਿਯੁਕਤੀਆਂ ਦੇਸ਼ ਭਰ ਵਿੱਚ ਇਸਦਾ ਵਿਸਥਾਰ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦਾ ਕੰਮ ਹਮੇਸ਼ਾ ਸਮਾਜ ਸੇਵਾ ਲਈ ਤਿਆਰ ਰਹਿਣਾ,ਸਮਾਜ ਦੇ ਕਮਜ਼ੋਰ ਵਰਗਾਂ ਦੀ ਨਿਰਸਵਾਰਥ ਮਦਦ ਕਰਨਾ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਸਹਾਇਕ ਪ੍ਰਕਿਰਿਆ ਹੈ ਜੋ ਸਮਾਨਤਾ ਸਥਾਪਤ ਕਰਨ, ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਕਾਰਾਤਮਕ ਬਦਲਾਅ ਲਿਆਉਣ ਲਈ ਦਇਆ ਅਤੇ ਹਮਦਰਦੀ ਤੇ ਅਧਾਰਤ ਹੈ।