ਅਕਾਲ ਅਕੈਡਮੀ ਦਾ ਨਤੀਜਾ ਰਿਹਾ ਸੌ ਫੀਸਦੀ
ਅਕਾਲ ਅਕੈਡਮੀ ਦਾ ਦਸਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਾ
Publish Date: Tue, 12 May 2026 07:27 PM (IST)
Updated Date: Tue, 12 May 2026 07:30 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਗਏ ਦਸਵੀਂ ਕਲਾਸ ਦੇ ਇਮਤਿਹਾਨਾਂ ਵਿਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਪ੍ਰੀਖਿਆ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਕੁੱਲ 127 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਸ਼ੁਭਰੀਤ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ 93% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਜਸਮੀਤ ਕੌਰ ਸਪੁੱਤਰੀ ਬਲਜੀਤ ਸਿੰਘ ਨੇ 92.6 % ਅੰਕ ਪ੍ਰਾਪਤ ਕਰਕੇ ਦੂਜਾ ਤੇ ਜਸਲੀਨ ਕੌਰ ਸਪੁੱਤਰੀ ਇੰਦਰਜੀਤ ਸਿੰਘ ਨੇ 90.7% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਾਰੇ ਬੱਚਿਆਂ ਨੇ ਕਲਾਸ ਫਰਸਟ ਡਿਵੀਜ਼ਨ ਵਿਚ ਪਾਸ ਕੀਤੀ। ਬੱਚਿਆਂ ਦੀ ਬੋਰਡ ਕਲਾਸ ਵਿਚ ਇਸ ਵਧੀਆ ਕਾਰਗੁਜ਼ਾਰੀ ਲਈ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕੋ-ਆਰਡੀਨੇਟਰ, ਨਵਨੀਤ ਕੌਰ, ਅਨੂ ਸ਼ਰਮਾ, ਵਿਸ਼ਾਲ ਕੁਮਾਰ ਤੇ ਸਟਾਫ਼ ਮੈਬਰ ਕਰਨਵੀਰ ਚੌਹਾਨ, ਅਮਿਤ ਕੁਮਾਰ, ਚੇਤਨ ਕੁਮਾਰ, ਰਵਿੰਦਰਪਾਲ ਸਿੰਘ, ਜਿੰਦਰਪਾਲ ਸਿੰਘ, ਸੁਸ਼ਮਾ ਧੀਰ, ਪੂਜਾ ਨੰਦਾ, ਜਸਬੀਰ ਸਿੰਘ, ਦੀਨ ਦਿਆਲ ਆਦਿ ਹਾਜ਼ਰ ਸਨ।