ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖ਼ੇ ਮਾਂ ਦਿਵਸ ਮਨਾਇਆ
ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖ਼ੇ ਮਾਂ ਦਿਵਸ ਮਨਾਇਆ
Publish Date: Fri, 15 May 2026 07:21 PM (IST)
Updated Date: Fri, 15 May 2026 07:24 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਂ ਦਿਵਸ ਹਰ ਸਾਲ ਪੂਰੇ ਵਿਸ਼ਵ ਵਿਚ ਮਈ ਮਹੀਨੇ ਵਿਚ ਮਨਾਇਆ ਜਾਂਦਾ ਹੈ। ਇਸ ਦਿਵਸ ਦੇ ਸਬੰਧ ਵਿਚ ਅਕਾਲ ਅਕੈਡਮੀ ਵਿਖ਼ੇ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਸ਼ਮਾ ਰੋਸ਼ਨ ਕਰ ਕੇ ਕੀਤਾ ਗਿਆ ਉਪਰੰਤ ਬੱਚਿਆਂ ਨੇ ਸ਼ਬਦ ਗਾਇਨ ਕੀਤਾ। ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੀਆਂ ਵੱਖ ਵੱਖ ਆਈਟਮਜ਼ ਪੇਸ਼ ਕੀਤੀਆਂ। ਬੱਚਿਆਂ ਨੇ ਮਾਂ ਦਿਵਸ ਦੇ ਸੰਬੰਧ ਵਿਚ ਸਪੀਚ ਬੋਲ ਕੇ ਬੱਚਿਆਂ ਦੇ ਜੀਵਨ ਵਿਚ ਮਾਂ ਦੀ ਮਹੱਤਤਾ ਨੂੰ ਦੱਸਿਆ। ਨਸ਼ਿਆਂ ਤੋਂ ਦੂਰ ਰਹਿਣ ਅਤੇ ਮਾਂ ਪਿਓ ਦੀ ਸਮੇ ਰਹਿੰਦੇ ਕਦਰ ਕਰਨ ਦੀ ਸਿੱਖਿਆ ਦਿੰਦੀ ਕੋਰਿਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਮੌਕੇ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਇਕ ਡਾਂਸ ਆਈਟਮ ਵੀ ਪੇਸ਼ ਕੀਤੀ। ਇਸ ਮੌਕੇ ਬੱਚਿਆਂ ਨੇ ਜੰਗਲ ਥੀਮ ਨਾਲ ਸੰਬੰਧਤ ਕੌਸਟਿਊਮਸ ਤਿਆਰ ਕੀਤੇ। ਬੱਚਿਆਂ ਨੇ ਬਹੁਤ ਖੁਸ਼ੀ ਖੁਸ਼ੀ ਇਸ ਐਕਟੀਵਿਟੀ ਵਿੱਚ ਭਾਗ ਲਿਆ ਅਤੇ ਸਕੂਲ ਵੱਲੋਂ ਇਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਵੱਲੋਂ ਗਰੁੱਪ ਸੌਂਗ ਵੀ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਅਨੂਪ੍ਰੀਤ ਅਤੇ ਮੈਡਮ ਹੀਨਾ ਨੇ ਨਿਭਾਈ। ਸਕੂਲ ਵੱਲੋਂ ਮਾਪਿਆਂ ਲਈ ਸਪੈਸ਼ਲ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਆਪਣੇ ਮਾਂ ਬਾਪ ਦੇ ਆਗਿਆਕਾਰੀ ਬੱਚੇ ਬਣਨ ਦੀ ਸਿੱਖਿਆ ਦਿੱਤੀ ਉਹਨਾਂ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਏਨੀ ਵਧੀਆ ਪੇਸ਼ਕਾਰੀ ਲਈ ਵਧਾਈ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਆਸ਼ਾ ਜੀ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਪਿਆਂ ਦੇ ਆਗਿਆਕਾਰੀ ਬਣਨ ਦੀ ਸਿੱਖਿਆ ਦਿੱਤੀ। ਉਹਨਾਂ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੂੰ ਇਸ ਵਧੀਆ ਕਰਗੁਜ਼ਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੀ ਮਿਹਨਤ ਅਤੇ ਲਗਨ ਦੀ ਤਾਰੀਫ਼ ਕੀਤੀ। ਇਸ ਮੌਕੇ ਮੈਡਮ ਆਸ਼ਾ, ਡਾ. ਗੁਰਪ੍ਰੀਤ ਕੌਰ, ਡਾ. ਦਰਸ਼ਪ੍ਰੀਤ ਕੌਰ,ਮੈਡਮ ਅਮਨਪ੍ਰੀਤ ਕੌਰ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਲੋਹੀਆਂ ਖਾਸ)ਮੈਡਮ ਮਧੂ ਸ਼ਰਮਾ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ,ਸੁਲਤਾਨਪੁਰ ਲੋਧੀ ਜੂਨੀਅਰ ਵਿੰਗ) ਮੈਡਮ ਮੋਨਾ ਘਈ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਸੀਨੀਅਰ ਵਿੰਗ), ਮੈਡਮ ਮਨਜੀਤ ਜੱਜ, ਪਰਗਟ ਸਿੰਘ (ਅਸਿਸਟੈਂਟ ਡਾਇਰੈਕਟਰ, ਅਕਾਲ ਗਰੁੱਪ) ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਕੋ-ਆਰਡੀਨੇਟ ਨਵਨੀਤ ਕੌਰ, ਅਨੂ ਸ਼ਰਮਾ, ਵਿਸ਼ਾਲ ਕੁਮਾਰ ਅਤੇ ਸਟਾਫ਼ ਮੈਂਬਰ ਰਜਨੀ ਬਾਲਾ, ਸਰਬਜੀਤ ਕੌਰ, ਕਾਸ਼ਮ ਖਾਨ, ਰਵਿੰਦਰਪਾਲ ਸਿੰਘ, ਦੀਨ ਦਿਆਲ, ਅਮਿਤ ਕੁਮਾਰ, ਕਰਵੀਰ ਚੌਹਾਨ, ਅਮਨਦੀਪ ਕੌਰ, , ਬਲਜਿੰਦਰ ਕੌਰ, ਕੁਲਦੀਪ ਕੌਰ, ਨੇਹਾ, ਲਵਨੀਤ ਕੌਰ, ਨਵਦੀਪ ਕੌਰ, ਮਨਦੀਪ ਕੌਰ, ਸਤਿੰਦਰਜੀਤ ਕੌਰ, ਮੋਨਿਕਾ, ਸੋਨੀਆ, ਰਾਜਨਦੀਪ, ਸ਼ਿਵੀ ਆਦਿ ਹਾਜ਼ਰ ਸਨ।