ਐਡਵੋਕੇਟ ਘੁੰਮਣ ਸੜਕ ਦਾ ਕੀਤਾ ਉਦਘਾਟਨ
ਐਡਵੋਕੇਟ ਘੁੰਮਣ ਵੱਲੋਂ ਬੇਗੋਵਾਲ ਰੋਡ ਤੋਂ ਦਮੂਲੀਆਂ ਤੱਕ ਸਪੈਸ਼ਲ ਰਿਪੇਅਰ ਨਾਲ ਤਿਆਰ ਹੋਈ ਸੜਕ ਦਾ ਉਦਘਾਟਨ
Publish Date: Mon, 11 May 2026 09:22 PM (IST)
Updated Date: Mon, 11 May 2026 09:24 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭੁਲੱਥ ਹਲਕੇ ਦੇ ਲੋਕਾਂ ਨੂੰ ਬਿਹਤਰ ਸੜਕ ਸੁਵਿਧਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਨਡਾਲਾ ਤੋਂ ਬੇਗੋਵਾਲ ਰੋਡ ’ਤੇ ਵਾਇਆ ਰਾਏਪੁਰ ਰਾਜਪੂਤਾਂ, ਪਸੀਏਵਾਲ ਤੇ ਬੂਲੇਵਾਲ ਹੁੰਦਿਆਂ ਹੋਇਆ ਦਮੂਲੀਆਂ ਤੱਕ ਸਪੈਸ਼ਲ ਰਿਪੇਅਰ ਨਾਲ ਤਿਆਰ ਹੋਈ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਤੇ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਕਾਫ਼ੀ ਸਹੂਲਤ ਮਿਲੇਗੀ ਤੇ ਪਿੰਡਾਂ ਦਾ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਸੜਕ ਦੀ ਲੰਬਾਈ ਕਰੀਬ 2.5 ਕਿਲੋਮੀਟਰ ਹੈ। ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਸੜਕ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ, ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ, ਸਰਪੰਚ ਅਮਨਪ੍ਰੀਤ ਕੌਰ ਰਾਏਪੁਰ ਰਾਜਪੂਤਾਂ, ਨੰਬਰਦਾਰ ਗੁਰਸੇਵਕ ਸਿੰਘ ਪੰਨੂ, ਸਰਪੰਚ ਪਸੀਏਵਾਲ ਪਰਮਿੰਦਰ ਕੌਰ, ਹੈਪੀ ਸੋਡੀ, ਸਰਪੰਚ ਬੂਲੇਵਾਲ ਦਵਿੰਦਰ ਕੌਰ, ਸੁਖਵਿੰਦਰ ਸਿੰਘ, ਐੱਸਡੀਓ ਰਜਿੰਦਰ ਸਿੰਘ, ਜੇਈ ਕੁਲਵਿੰਦਰ ਸਿੰਘ, ਠੇਕੇਦਾਰ ਚਰਨਜੀਤ ਸਿੰਘ ਚੀਮਾ, ਦਲਵਿੰਦਰ ਸਿੰਘ ਜਰਮਨੀ ਬਲਾਕ ਪ੍ਰਧਾਨ ਸੰਨੀ ਨਡਾਲਾ, ਯੂਥ ਕੋਆਰਡੀਨੇਟਰ ਸੰਦੀਪ ਕੁਮਾਰ, ਅੰਮ੍ਰਿਤ ਪੰਨੂੰ, ਬਲਜਿੰਦਰ ਸਿੰਘ ਆੜ੍ਹਤੀਆਂ, ਰਘਬੀਰ ਸਿੰਘ, ਬਲਵੰਤ ਸਿੰਘ ਘੱਗ, ਹਰਬੰਸ ਸਿੰਘ ਸਰਪੰਚ ਘੱਗ, ਸੁਰਿੰਦਰ ਸਿੰਘ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਰਣਬੀਰ ਸਿੰਘ, ਹਰ-ਪ੍ਰਿਤਪਾਲ ਸਿੰਘ, ਨਰਿੰਦਰ ਸਿੰਘ, ਬਲਵੰਤ ਸਿੰਘ, ਭਗਵੰਤ ਸਿੰਘ, ਮੇਹਰ ਸਿੰਘ, ਬਲਦੇਵ ਸਿੰਘ, ਆਤਮਾ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਜਸਵੰਤ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਮੋਹਨ ਲਾਲ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਾਲਾ ਸਿੰਘ, ਮਨਿੰਦਰ ਸਿੰਘ, ਹਰਿੰਦਰ ਸਿੰਘ, ਜੰਗ ਬਹਾਦਰ, ਜਗਮੋਹਨ ਸਿੰਘ, ਮਨਮੋਹਨ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ।