ਹੁੱਲੜਬਾਜ਼ਾਂ ਤੇ ਜੇਬਕਤਰੀਆਂ ’ਤੇ ਵਿਸ਼ੇਸ਼ ਧਿਆਨ ਦੇਵੇ ਪ੍ਰਸਾਸ਼ਨ : ਕੁਲਦੀਪ ਸਿੰਘ
ਮੇਲੇ ਦੇ ਦੌਰਾਨ ਹੁੱਲੜਬਾਜ਼ੀ ਕਰਨ ਵਾਲਿਆਂ ਤੇ ਜੇਬਕਤਰੀਆਂ ’ਤੇ ਵਿਸ਼ੇਸ਼ ਧਿਆਨ ਦੇਵੇ ਪ੍ਰਸਾਸ਼ਨ : ਕੁਲਦੀਪ ਸਿੰਘ
Publish Date: Mon, 11 May 2026 10:01 PM (IST)
Updated Date: Mon, 11 May 2026 10:03 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਇਤਿਹਾਸਕ ਮੇਲਾ ਮਾਤਾ ਭੱਦਰਕਾਲੀ ਜੀ ਦੀਆਂ ਸਮੂਹ ਪੰਜਾਬ ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਤੋਂ ਮੰਗ ਕਰਦਿਆਂ ਕਿਹਾ ਕਿ ਕਪੂਰਥਲਾ ਦਾ ਪ੍ਰਸਿੱਧ ਤੇ ਇਤਿਹਾਸਕ ਮੇਲਾ ਮਾਤਾ ਸ਼੍ਰੀ ਭੱਦਰਕਾਲੀ ਜੀ ਦਾ ਆਰੰਭ ਹੋ ਗਿਆ ਹੈ। ਹਰ ਇਕ ਸ਼ਰਧਾਲੂ ਨੂੰ ਸ਼ਰਧਾ ਦੇ ਅਨੁਸਾਰ ਮੰਦਰ ਵਿਚ ਮੱਥਾ ਟੇਕਣ ਦਾ ਹੱਕ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਗਰ ਕੋਈ ਮੇਲੇ ਦੌਰਾਨ ਹੁੱਲੜਬਾਜ਼ੀ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕਿ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਹੁੱਲੜਬਾਜ਼ੀ ਕਰਨ ਤੋਂ ਗੁਰੇਜ਼ ਕਰਨ। ਕੁਲਦੀਪ ਸਿੰਘ ਨੇ ਮੇਲੇ ਦੌਰਾਨ ਮੰਦਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਸਹੀ ਸਥਾਨ ’ਤੇ ਪਾਰਕ ਕੀਤੇ ਜਾਣ।