ਏਡੀਸੀ (ਜ) ਵਲੋਂ ਫੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ
ਏਡੀਸੀ (ਜ) ਵਲੋਂ ਫੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ
Publish Date: Wed, 29 Apr 2026 08:13 PM (IST)
Updated Date: Thu, 30 Apr 2026 04:14 AM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਕਪੂਰਥਲਾ : ਏਡੀਸੀ (ਜ) ਸਕੱਤਰ ਸਿੰਘ ਬੱਲ ਵਲੋਂ ਅੱਜ ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਤੇ ਫੂਡ ਸੇਫਟੀ ਟੀਮ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਏਡੀਸੀ ਬੱਲ ਨੇ ਹਦਾਇਤ ਕਰਦਿਆ ਪੇਂਡੂ ਖੇਤਰ ਦੇ ਸਕੂਲਾਂ ਦੇ 100 ਮੀਟਰ ਖੇਤਰ ਤੇ ਸ਼ਹਿਰੀ ਖੇਤਰ ਦੇ 50 ਮੀਟਰ ਖੇਤਰ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਵੀ ਐਨਰਜੀ ਡਰਿੰਕਸ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਹੀ ਫੂਡ ਬਿਜ਼ਨਸ ਓਪਰੇਟਰਾਂ ਨੂੰ ਲਾਇਸੈਂਸ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਗਰਮੀਆਂ ਆ ਰਹੀਆਂ ਹਨ, ਆਈਸ ਕਰੀਮ, ਕੁਲਫੀ, ਫਾਸਟ ਫੂਡ, ਆਦਿ ਸਮੇਤ ਖਾਣ ਪੀਣ ਦੀਆਂ ਵਸਤਾਂ ਦੀ ਸੈਪਲਿੰਗ ਕਰਨਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਫੂਡ ਸੇਫਟੀ ਵਿੰਗ ਵਲੋਂ ਕੀਤੀਆਂ ਗਈਆਂ ਮਹੀਨੇਵਾਰ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ ਗਈ। ਇਸ ਮੌਕੇ ਐੱਫਐੱਸਓ ਮਹਿਕ ਸੈਣੀ ਤੇ ਐੱਫਐੱਸਓ ਅਭਿਨਵ ਵੀ ਹਾਜ਼ਰ ਸਨ।