ਆਰਸੀਐੱਫ ਨੇੜੇ ਬਾਈਕ ਸਵਾਰ ਕੁੱਤੇ ਨਾਲ ਟਕਰਾਇਆ, ਮੌਤ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Sun, 10 May 2026 09:22 PM (IST)
Updated Date: Sun, 10 May 2026 09:24 PM (IST)

ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ’ਤੇ ਆਰਸੀਐੱਫ ਦੇ ਨੇੜੇ ਬਾਈਕ ’ਤੇ ਧਾਰਮਿਕ ਸਥਾਨ ’ਤੇ ਮੱਥਾ ਟੇਕਨ ਜਾ ਰਿਹਾ ਵਿਅਕਤੀ ਸੜਕ ’ਤੇ ਅਚਾਨਕ ਆਏ ਕੁੱਤੇ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਬਾਈਕ ਸਵਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਦੇ ਵਿਚਾਕਰ ਡਿੱਗ ਗਿਆ। ਇਸ ਨਾਲ ਬਾਈਕ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲੋਕਾਂ ਨੇ ਉਸ ਨੂੰ ਤੁਰੰਤ ਕਪੂਰਥਲਾ ਸਿਵਲ ਹਸਪਤਾਲ ਪਹੁੰਚਾਇਆ ਪਰ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 66 ਸਾਲਾ ਰਾਜਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਪਿੰਡ ਭਾਣੋਲੰਗਾ ਥਾਣਾ ਸਦਰ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੀ ਪਤਨੀ ਕਮਲੇਸ਼ ਰਾਨੀ ਨੇ ਪੁਲਿਸ ਨੂੰ ਦਿੱਤੇ ਗਏ ਬਿਆਨ ’ਚ ਦੱਸਿਆ ਕਿ ਉਸ ਦਾ ਪਤੀ ਐਤਵਾਰ ਸਵੇਰੇ 6 ਵਜੇ ਧਾਰਮਿਕ ਸਥਾਨ ’ਤੇ ਮੱਥਾ ਟੇਕਨ ਲਈ ਬਾਈਕ ’ਤੇ ਘਰੋਂ ਗਿਆ ਸੀ। ਜਦ ਉਹ ਆਰਸੀਐੱਫ ਦੇ ਗੇਟ ਨੰ. ਤਿੰਨ ਕੋਲ ਪਹੁੰਚਿਆ ਤਾਂ ਸੜਕ ’ਤੇ ਅਚਾਨਕ ਕੁੱਤਾ ਆ ਗਿਆ। ਬਾਈਕ ਕੁੱਤੇ ਨਾਲ ਜਾ ਟਕਰਾਈ ਤੇ ਉਹ ਸੜਕ ’ਤੇ ਡਿੱਗ ਗਿਆ। ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਚੌਕੀ ਭੁਲਾਣਾ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਸੂਚਨਾ ਮਿਲੀ ਕਿ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੇ ਹਸਪਤਾਲ ’ਚ ਦਮ ਤੋੜ ਦਿੱਤਾ ਹੈ। ਉਨ੍ਹਾਂ ਨੇ ਤੁਰੰਤ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਮ੍ਰਿਤਕ ਦੀ ਪਤਨੀ ਕਮਲੇਸ਼ ਰਾਨੀ ਦੇ ਬਿਆਨਾਂ ’ਤੇ ਬੀਐੱਨਐੱਸ ਦੀ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।