ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਨੂੰ ਦਿੱਤੀ ਵਿਦਾਇਗੀ ਪਾਰਟੀ
ਪ੍ਰਿੰਸੀਪਲ ਸ੍ਰੀਮਤੀ ਸਕਿੰਦਰ ਕੌਰ ਬਰਾੜ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ
Publish Date: Sat, 09 May 2026 08:12 PM (IST)
Updated Date: Sat, 09 May 2026 08:15 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਸ੍ਰੀਮਤੀ ਸਕਿੰਦਰ ਕੌਰ ਬਰਾੜ ਦੀ ਬਦਲੀ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਪਟਿਆਲਾ ਵਿਖੇ ਹੋ ਗਈ। ਇਸ ਕਾਲਜ ਵਿਚ ਮੈਡਮ ਜੀ ਨੇ 26 ਸਤੰਬਰ 2025 ਨੂੰ ਬਤੌਰ ਪ੍ਰਿੰਸੀਪਲ ਕਾਰਜਭਾਰ ਸੰਭਾਲਿਆ ਤੇ ਲਗਪਗ 8 ਮਹੀਨੇ ਇਸ ਕਾਲਜ ਦਾ ਕਾਰਜਭਾਰ ਸੰਭਾਲਿਆ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਕਾਲਜ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਗਏ, ਜੋ ਸ਼ਲਾਘਾਯੋਗ ਸਨ। ਕਾਲਜ ਦੇ ਸਮੂਹ ਸਟਾਫ ਤੇ ਕੌਂਸਲ ਮੈਂਬਰਾਂ ਵੱਲੋਂ ਪ੍ਰਿੰਸੀਪਲ ਮੈਡਮ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਸਨੇਹ ਸ਼ਰਮਾ ਵੱਲੋਂ ਫੁਲਕਾਰੀ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰੋ. ਰਸ਼ਮੀ ਵਿਰਕ, ਪ੍ਰੋ. ਹੈਪੀ ਕੁਮਾਰ, ਪ੍ਰੋ. ਨਿਧੀ ਕਾਂਡਾ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਗੀਤਾ ਰਾਣੀ, ਪ੍ਰੋ. ਦਲਜੀਤ ਕਲੇਰ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਰੇਖਾ ਰਾਣੀ, ਪ੍ਰੋ. ਭੁਪਿੰਦਰ ਕੌਰ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਜੋਤੀ ਦੇਵੀ, ਪ੍ਰੋ. ਕੁਲਵਿੰਦਰ ਕੁਮਾਰ, ਪ੍ਰੋ. ਨੀਲਾਕਸ਼ੀ ਮਿਸਰ,ਪ੍ਰੋ. ਮਲਿਕਾ ਮੰਡ, ਪ੍ਰੋ. ਸੁਨੀਤਾ ਸੁਮਨ, ਪ੍ਰੋ. ਮਨਜੀਤ ਸਿੰਘ, ਪ੍ਰੋ. ਜਸਵਿੰਦਰਜੀਤ ਕੌਰ, ਪ੍ਰੋ. ਗੁਰਪ੍ਰੀਤ ਚੌਹਾਨ, ਪ੍ਰੋ. ਅਮਿਤਾ, ਪ੍ਰੋ. ਨਿਸ਼ਾਤ, ਪ੍ਰੋ. ਵਿਪਨ ਕੁਮਾਰ, ਪ੍ਰੋ. ਦਿਲਦਾਰ ਸਿੰਘ ਜੀ ਮੌਜੂਦ ਸਨ। ਇਸ ਤੋਂ ਇਲਾਵਾ ਨਾਨ ਟੀਚਿੰਗ ਸਟਾਫ ਵਿਚੋਂ ਰਾਜਿੰਦਰ ਕੁਮਾਰ, ਰਾਜੀਵ ਤਿਵਾੜੀ, ਅਜੇ ਨਾਹਰ, ਸੁਖਚੈਨ ਸਿੰਘ ਤੇ ਦਰਜਾ ਚਾਰ ਕਰਮਚਾਰੀ ਵੀ ਮੌਜੂਦ ਸਨ।