ਮਾਨਵ ਏਕਤਾ ਦਿਵਸ ਮੌਕੇ ਲਾਇਆ ਖ਼ੂਨਦਾਨ ਕੈਂਪ
ਕਰੁਣਾ, ਪ੍ਰੇਮ ਅਤੇ ਸਹਿ-ਹੋਂਦ ਦਾ ਸਜੀਵ ਉਤਸਵ - ਮਾਨਵ ਏਕਤਾ ਦਿਵਸ
Publish Date: Fri, 24 Apr 2026 06:26 PM (IST)
Updated Date: Fri, 24 Apr 2026 06:28 PM (IST)

- ਸੰਤ ਨਿਰੰਕਾਰੀ ਸਤਿਸੰਗ ਭਵਨ ’ਚ ਲਾਏ ਖ਼ੂਨਦਾਨ ਕੈਂਪ ’ਚ 116 ਯੂਨਿਟ ਖ਼ੂਨ ਇਕੱਤਰ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਦੋਂ ਹਿਰਦੇ ਵਿੱਚ ਕਰੁਣਾ, ਪ੍ਰੇਮ ਅਤੇ ਇਕਸਸੁਰਤਾ ਦੀ ਦੈਵੀ ਚੇਤਨਾ ਜਾਗ੍ਰਿਤ ਹੁੰਦੀ ਹੈ, ਉਦੋਂ ਮਨੁੱਖ ਆਪਣੇ ਸੀਮਤ ਸੁਆਰਥਾਂ ਤੋਂ ਉੱਪਰ ਉੱਠ ਕੇ ਸੰਪੂਰਨ ਸ੍ਰਿਸ਼ਟੀ ਦੇ ਕਲਿਆਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਜਾਂਦਾ ਹੈ। ਪਰਉਪਕਾਰ, ਕਰੁਣਾ ਅਤੇ ਪਰਮਾਰਥ ਵਰਗੀਆਂ ਅਲੌਕਿਕ ਕਦਰਾਂ-ਕੀਮਤਾਂ ਨਾਲ ਰੋਸ਼ਨ ਇਹ ਪਵਿੱਤਰ ਮੌਕਾ ਉਸ ਦੈਵੀ ਅਨੁਭਵ ਦਾ ਪ੍ਰਤੀਕ ਬਣਿਆ, ਜਿੱਥੇ ‘ਮਾਨਵ ਕੋ ਮਾਨਵ ਹੋ ਪਿਆਰਾ, ਏਕ-ਦੂਜੇ ਕਾ ਬਣੇ ਸਹਾਰਾ’ ਦਾ ਸੰਦੇਸ਼ ਸਿਰਫ ਸ਼ਬਦਾਂ ਤੱਕ ਸੀਮਤ ਨਾ ਰਹਿ ਕੇ ਹਿਰਦਿਆਂ ਵਿੱਚ ਜੀਵੰਤ ਹੋਇਆ। ‘ਮਾਨਵ ਏਕਤਾ ਦਿਵਸ’ 24 ਅਪ੍ਰੈਲ ਨੂੰ, ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਦੀ ਅਗਵਾਈ ਹੇਠ ਦਿੱਲੀ ਦੇ ਗਰਾਊਂਡ ਨੰਬਰ 8 ਵਿੱਚ ਮਨਾਇਆ ਗਿਆ। ਇਸ ਦੇ ਨਾਲ ਹੀ ਦੇਸ਼ ਭਰ ਦੇ ਹਜ਼ਾਰਾਂ ਸਤਿਸੰਗ ਕੇਂਦਰਾਂ ਤੇ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਹ ਕੇਵਲ ਇੱਕ ਸਮਾਗਮ ਨਹੀਂ, ਸਗੋਂ ਪ੍ਰੇਮ, ਸਦਭਾਵਨਾ ਅਤੇ ਨਿਸ਼ਕਾਮ ਸੇਵਾ ਦਾ ਜੀਵੰਤ ਸਰੂਪ ਬਣ ਕੇ ਉੱਭਰਿਆ । ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਭਾਰਤ ਵਿੱਚ ਲਗਭਗ 200 ਸਥਾਨਾਂ ਤੇ ਖੂਨਦਾਨ ਕੈਂਪ ਲਾਏ ਗਏ, ਜਿਸ ਰਾਹੀਂ ਲਗਭਗ 40,000 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜੋ ਨਿਸ਼ਕਾਮ ਸੇਵਾ, ਪਰਉਪਕਾਰ ਅਤੇ ਮਾਨਵਤਾ ਪ੍ਰਤੀ ਸਮਰਪਣ ਦੀ ਜੀਵੰਤ ਅਭਿਵਿਅਕਤੀ ਬਣ ਕੇ ਉੱਭਰਿਆ। ਯੁੱਗ-ਪ੍ਰਵਰਤਕ ਬਾਬਾ ਗੁਰਬਚਨ ਸਿੰਘ ਦੀ ਯਾਦ ਵਿੱਚ ਇਹ ਦਿਨ ਸਾਲ ਭਰ ਚੱਲਣ ਵਾਲੀ ਸੇਵਾ-ਧਾਰਾ ਦਾ ਸ਼ੁੱਭਆਰੰਭ ਹੈ, ਜਿਸ ਦੇ ਅੰਤਰਗਤ ਦੇਸ਼ ਭਰ ਵਿੱਚ ਇਸ ਸਾਲ ਦੇ ਦੌਰਾਨ ਲਗਭਗ 705 ਸਥਾਨਾਂ ਤੇ ਖੂਨਦਾਨ ਕੈਂਪ ਲਗਾਏ ਜਾਣਗੇ, ਜੋ ਕਰੁਣਾ ਅਤੇ ਇਕਜੁੱਟਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤ ਕਰਨਗੇ। ਵਰਣਨਯੋਗ ਹੈ ਕਿ ਖ਼ੂਨਦਾਨ ਦੀ ਇਹ ਪਵਿੱਤਰ ਪਰੰਪਰਾ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਹੁਣ ਤੱਕ 9,174 ਖ਼ੂਨਦਾਨ ਕੈਂਪਾਂ ਰਾਹੀਂ ਲਗਭਗ 15,00,230 ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਹੈ, ਜੋ ਮਾਨਵ ਸੇਵਾ ਪ੍ਰਤੀ ਨਿਰੰਕਾਰੀ ਮਿਸ਼ਨ ਦੀ ਅਟੁੱਟ ਵਚਨਬੱਧਤਾ ਦਾ ਜੀਵੰਤ ਪ੍ਰਮਾਣ ਹੈ। ਅੱਜ ਮਾਨਵ ਏਕਤਾ ਦਿਵਸ ਦੇ ਅਵਸਰ ਤੇ ਬ੍ਰਾਂਚ ਕਪੂਰਥਲਾ ਵੱਲੋਂ ਗੋਲਡਨ ਐਵਿਨਿਊ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਸਿਵਿਲ ਹਸਪਤਾਲ ਕਪੂਰਥਲਾ ਦੇ ਤਜ਼ਰਬੇਕਾਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੇ ਖੂਨਦਾਨੀਆਂ ਦੀ ਉਚਿਤ ਸਿਹਤ ਜਾਂਚ ਉਪਰੰਤ ਸੁਰੱਖਿਅਤ, ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਖੂਨਦਾਨ ਦੀ ਪ੍ਰਕਿਰਿਆ ਸੰਪੰਨ ਕਰਵਾਈ। ਇਸ ਮੌਕੇ 116 ਖੂਨ ਦੀਆਂ ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਕੋਲ ਕੇਜੇਐੱਸ ਰਾਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਿਵਲ ਸਰਜਨ ਡਾ. ਸੰਜੀਵ ਭਗਤ ਅਤੇ ਏਸੀਐੱਸ ਡਾ. ਅਣੂ ਸ਼ਰਮਾ ਪਹੁੰਚੇ। ਕਪੂਰਥਲਾ ਜ਼ੋਨ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਨੇ ਸਾਰੇ ਹੀ ਖ਼ੂਨਦਾਨੀਆਂ, ਮਹਿਮਾਨਾਂ, ਪ੍ਰਬੰਧਕਾਂ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਵਿਸੇਸ਼ ਧੰਨਵਾਦ ਕੀਤਾ। ਪੂਰੇ ਪ੍ਰੋਗਰਾਮ ਦੌਰਾਨ ਸਫ਼ਾਈ, ਸੁਚੇਤਤਾ ਅਤੇ ਸੇਵਾ-ਭਾਵਨਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ, ਜਿਸ ਨਾਲ ਇਹ ਪਹਿਲ ਸਿਰਫ਼ ਜੀਵਨ-ਰੱਖਿਅਕ ਸੇਵਾ ਤੱਕ ਸੀਮਤ ਨਾ ਰਹਿ ਕੇ ਮਾਨਵਤਾ, ਕਰੁਣਾ ਅਤੇ ਜ਼ਿੰਮੇਵਾਰੀ ਦੇ ਉੱਚੇ ਆਦਰਸ਼ਾਂ ਦਾ ਪ੍ਰਤੀਕ ਬਣ ਕੇ ਉੱਭਰੀ । ਯੁਗ-ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਨੇ ਸੱਚ, ਸਰਲਤਾ ਅਤੇਨ ਸਦਭਾਵਨਾ ਦਾ ਮਾਰਗ ਦਿਖਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਅਤੇ ਆਪਣੀ ਊਰਜਾ ਸਮਾਜ ਸੇਵਾ ਵਿੱਚ ਲਗਾਉਣ ਦੀ ਪ੍ਰੇਰਨਾ ਦਿੱਤੀ। ਬਾਬਾ ਹਰਦੇਵ ਸਿੰਘ ਜੀ ਨੇ ‘ਖੂਨ ਨਾੜੀਆਂ ਵਿੱਚ ਵਹੇ, ਨਾਲੀਆਂ ਵਿੱਚ ਨਹੀਂ’ ਦਾ ਸੰਦੇਸ਼ ਦੇ ਕੇ ਸੇਵਾ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ, ਜਿਸ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਲਗਾਤਾਰ ਅੱਗੇ ਵਧਾ ਰਹੇ ਹਨ।