ਹਿਮਾਚਲ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ; ਫਗਵਾੜਾ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ
ਫਗਵਾੜਾ ਦੇ ਭਗਤਪੁਰਾ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਵਿਸ਼ਾਲ ਦੀ ਕਾਂਗੜਾ ’ਚ ਬਿਆਸ ਦਰਿਆ ’ਚ ਨਹਾਉੰਦਿਆਂ ਡੁੱਬਣ ਕਾਰਨ ਮੌਤ ਹੋ ਗਈ। 19 ਸਾਲਾ ਵਿਸ਼ਾਲ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਲੇਸ਼ਵਰ ਮਹਾਦੇਵ ਮੰਦਰ ’ਚ ਦਰਸ਼ਨ ਕਰਨ ਗਿਆ ਸੀ। ਦਰਸ਼ਨ ਤੋਂ ਬਾਅਦ ਉਹ ਦੋਸਤਾਂ ਨਾਲ ਬਿਆਸ ਦਰਿਆ ’ਚ ਨਹਾਉਣ ਚਲਾ ਗਿਆ।
Publish Date: Wed, 20 May 2026 10:59 AM (IST)
Updated Date: Wed, 20 May 2026 11:02 AM (IST)
ਆਸੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਦੇ ਭਗਤਪੁਰਾ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਵਿਸ਼ਾਲ ਦੀ ਕਾਂਗੜਾ ’ਚ ਬਿਆਸ ਦਰਿਆ ’ਚ ਨਹਾਉੰਦਿਆਂ ਡੁੱਬਣ ਕਾਰਨ ਮੌਤ ਹੋ ਗਈ। 19 ਸਾਲਾ ਵਿਸ਼ਾਲ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਲੇਸ਼ਵਰ ਮਹਾਦੇਵ ਮੰਦਰ ’ਚ ਦਰਸ਼ਨ ਕਰਨ ਗਿਆ ਸੀ। ਦਰਸ਼ਨ ਤੋਂ ਬਾਅਦ ਉਹ ਦੋਸਤਾਂ ਨਾਲ ਬਿਆਸ ਦਰਿਆ ’ਚ ਨਹਾਉਣ ਚਲਾ ਗਿਆ।
ਇਸ ਦੌਰਾਨ ਵਿਸ਼ਾਲ ਡੂੰਘੇ ਪਾਣੀ ਵੱਲ ਚਲਾ ਗਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਖ਼ੁਦ ਨੂੰ ਸੰਭਾਲ ਨਾ ਸਕਿਆ ਤੇ ਡੁੱਬਣ ਲੱਗਾ। ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਪਾਣੀ ’ਚ ਗਾਇਬ ਹੋ ਗਿਆ। ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਵਿਸ਼ਾਲ ਨੂੰ ਦਰਿਆ ਤੋਂ ਬਾਹਰ ਕੱਢਿਆ। ਗੰਭੀਰ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਹਿਮਾਚਲ ਪੁਲਿਸ ਨੇ ਪਰਿਵਾਰ ਨੂੰ ਸੂਚਨਾ ਦਿੱਤੀ।