ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸਾਬਕਾ ਸਰਪੰਚ ਸਵ. ਕੁਲਦੀਪ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਸਰਪੰਚ ਸਵ. ਕੁਲਦੀਪ ਸਿੰਘ ਡਡਵਿੰਡੀ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੱਜ ਪਿੰਡ ਡਡਵਿੰਡੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਵ. ਕੁਲਦੀਪ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪ੍ਰੀਤ ਸਿੰਘ (ਕੈਨੇਡਾ) ਤੇ ਭਰਾ ਜਸਵਿੰਦਰ ਸਿੰਘ ਕਾਲਾ (ਕੈਨੇਡਾ) ਵੱਲੋਂ ਨਮ ਅੱਖਾਂ ਨਾਲ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਸੱਜਣਾਂ-ਮਿੱਤਰਾਂ ਤੇ ਇਲਾਕਾ ਨਿਵਾਸੀਆਂ ਦੀਆਂ ਅੱਖਾਂ ਵੀ ਨਮ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਸਾਬਕਾ ਕਬੱਡੀ ਖਿਡਾਰੀ, ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਹਸਤੀਆਂ ਸਮੇਤ ਇਲਾਕੇ ਦੇ ਲੋਕ ਹਾਜ਼ਰ ਹੋਏ ਤੇ ਸਵ. ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ, ਜਰਨੈਲ ਸਿੰਘ ਮੋਠਾਂਵਾਲਾ, ਬਲਕਾਰ ਸਿੰਘ ਹਰਨਾਮਪੁਰ, ਨੈਕਾ ਮੈਰੀਪੁਰੀਆ, ਮੰਗੀ ਸੁਰਖਪੁਰ, ਰੌਣਕੀ ਤਲਵੰਡੀ ਚੌਧਰੀਆਂ, ਰੌਸ਼ਨ ਖੈੜਾ (ਸਟੇਟ ਐਵਾਰਡੀ), ਬਲਵਿੰਦਰ ਸਿੰਘ ਤੁੜ, ਜਤਿੰਦਰ ਸਿੰਘ ਭਿੰਡਰ (ਟੋਰਾਂਟੋ), ਮਹਿੰਦਰ ਸਿੰਘ ਸੁਰਖਪੁਰ, ਤਰਸੇਮ ਸਿੰਘ ਸੇਮਾ ਬੱਲੜਵਾਲ, ਲੰਬੂ ਮੋਠਾਂਵਾਲਾ, ਬਲਵਿੰਦਰ ਸਿੰਘ ਮੰਗੂਪੁਰ, ਪ੍ਰੋ. ਅਮਰਜੀਤ ਸਿੰਘ ਖੈੜਾ, ਪ੍ਰੋ. ਆਸਾ ਸਿੰਘ ਘੁੰਮਣ, ਪ੍ਰੋ. ਉਪਕਾਰ ਸਿੰਘ, ਗੁਰਨਾਮ ਸਿੰਘ (ਈਓ ਟੋਡਰਵਾਲ, ਪੰਜਾਬੀ ਜਗਤ ਸਭਾ ਟੋਰਾਂਟੋ), ਜਗਦੀਪ ਸਿੰਘ ਖੈੜਾ, ਸਾਬਕਾ ਪ੍ਰੋ. ਬਲਦੇਵ ਸਿੰਘ ਟੀਟਾ, ਅਮਰੀਕ ਸਿੰਘ (ਯੂਕੇ), ਰੇਸ਼ਮ ਸਿੰਘ (ਜਰਮਨੀ), ਪ੍ਰੀਤ ਸਿੰਘ (ਕੈਨੇਡਾ), ਜਸਵਿੰਦਰ ਸਿੰਘ ਕਾਲਾ (ਕੈਨੇਡਾ), ਰਮਨ (ਕੈਨੇਡਾ), ਸਰਪੰਚ ਕੰਵਲਜੀਤ ਸਿੰਘ ਖੈੜਾ ਦੋਨਾਂ, ਸਾਬੀ ਥਿੰਦ (ਵੈਨਕੂਵਰ), ਸਾਬਕਾ ਏਐੱਸਆਈ ਰੌਸ਼ਨ ਲਾਲ ਡਡਵਿੰਡੀ, ਕਮਲਜੀਤ ਸਿੰਘ ਬੱਬੂ (ਐੱਮਡੀ ਡਡਵਿੰਡੀ), ਅਮੋਲਕ ਸਿੰਘ ਮੋਲੀ, ਰਾਜਬਹਾਦਰ ਸਿੰਘ, ਕੋਚ ਮਦਨ ਲਾਲ (ਡੀਏਵੀ ਮਾਲਵਾ ਕਬੱਡੀ ਕਲੱਬ ਬਠਿੰਡਾ), ਕੋਚ ਸੁਮਿੱਤਰ ਸਿੰਘ, ਦਲਵਿੰਦਰ ਸਿੰਘ ਲਾਡੀ, ਸੁਖਵਿੰਦਰ ਸਿੰਘ ਘੀਨਾਂ, ਬਲਵਿੰਦਰ ਸਿੰਘ ਬਿੰਦਾ ਡਡਵਿੰਡੀ, ਪੂਰਨ ਸਿੰਘ (ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਡਡਵਿੰਡੀ), ਰਣਜੀਤ ਸਿੰਘ ਡਡਵਿੰਡੀ (ਸਾਬਕਾ ਬਲਾਕ ਸੰਮਤੀ ਮੈਂਬਰ), ਸਾਬਕਾ ਸਰਪੰਚ ਜਸਬੀਰ ਸਿੰਘ ਡਡਵਿੰਡੀ, ਸਵਰਨ ਸਿੰਘ ਸੰਧਾ (ਬਲਾਕ ਸੰਮਤੀ ਮੈਂਬਰ), ਗੁਰਦਰਸ਼ਨ ਸਿੰਘ ਭਿੰਡਰ ਡਡਵਿੰਡੀ, ਲਵਪ੍ਰੀਤ ਸਿੰਘ ਪੀਏ (ਸੱਜਣ ਸਿੰਘ ਚੀਮਾ), ਨਵਤੇਜ ਸਿੰਘ ਚੀਮਾ (ਸਾਬਕਾ ਵਿਧਾਇਕ, ਕਾਂਗਰਸ ਸੁਲਤਾਨਪੁਰ ਲੋਧੀ), ਡਾ. ਰਮੇਸ਼ ਡਡਵਿੰਡੀ (ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ), ਨਰਿੰਦਰ ਸਿੰਘ ਪੰਨੂ (ਸ਼ਹਿਰੀ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ), ਬਲਦੇਵ ਸਿੰਘ ਰੰਗੀਲਪੁਰ (ਸਾਬਕਾ ਬਲਾਕ ਸੰਮਤੀ ਮੈਂਬਰ), ਹਰਨੇਕ ਸਿੰਘ ਵਿਰਦੀ, ਪੀਏ ਬਲਜਿੰਦਰ ਸਿੰਘ, ਜਸਕਰਨ ਸਿੰਘ ਚੀਮਾ, ਨਰਿੰਦਰ ਸਿੰਘ ਸੋਨੀਆ (ਸਰਪ੍ਰਸਤ, ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ), ਰਿਟਾਇਰਡ ਥਾਣੇਦਾਰ ਬਲਬੀਰ ਸਿੰਘ ਜੈਨਪੁਰ, ਪੱਤਰਕਾਰ ਹਰਨੇਕ ਜੈਨਪੁਰੀ, ਲੇਖਕ ਬਲਬੀਰ ਸਿੰਘ ਸੰਧਾ ਡਡਵਿੰਡੀ, ਸਵਰਨ ਸਿੰਘ ਖਾਲਸਾ (ਐੱਮਡੀ ਖਾਲਸਾ ਅਕੈਡਮੀ ਸੁਲਤਾਨਪੁਰ ਲੋਧੀ), ਜਗਦੀਪ ਸਿੰਘ ਵੰਝ (ਸਾਬਕਾ ਕਬੱਡੀ ਖਿਡਾਰੀ), ਗੁਰਨਾਮ ਸਿੰਘ ਬਾਜਵਾ (ਐੱਸਡੀਓ ਖੈੜਾ ਦੋਨਾ), ਮੁਖ਼ਤਾਰ ਸਿੰਘ (ਬਲਾਕ ਪ੍ਰਧਾਨ), ਜਰਨੈਲ ਸਿੰਘ ਚਾਨੀ ਮੋਠਾਂਵਾਲਾ, ਗੁਰਵਿੰਦਰ ਸਿੰਘ ਲੰਬੂ ਮੋਠਾਂਵਾਲਾ (ਸਾਬਕਾ ਕਬੱਡੀ ਖਿਡਾਰੀ), ਪਾਲ ਸਿੰਘ ਇੱਟਾਂ ਵਾਲਾ, ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਹਰਜਿੰਦਰ ਸਿੰਘ (ਮੈਕਸ ਗੈਸ), ਕਰਮਬੀਰ ਸਿੰਘ ਕੇਂਬੀ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ), ਕੰਵਲਨੈਨ ਸਿੰਘ ਕੇਨੀ (ਐੱਮਡੀ ਜੱਜ ਗੈਸ ਸਰਵਿਸ ਸੁਲਤਾਨਪੁਰ ਲੋਧੀ), ਸ਼ਿੰਦਰਪਾਲ ਸਿੰਘ (ਸਾਬਕਾ ਸਰਪੰਚ), ਜੈਪਾਲ ਢੀਂਗਰਾ ਸੁਲਤਾਨਪੁਰ ਲੋਧੀ, ਜਗੀਰ ਸਿੰਘ (ਸਵੀਟ ਸ਼ਾਪ), ਸੱਤਪਾਲ ਸਿੰਘ ਸੱਤਾ (ਕਰਿਆਨਾ ਡਡਵਿੰਡੀ), ਚਰਨ ਸਿੰਘ (ਸਾਬਕਾ ਮੈਂਬਰ), ਬੀਰਾ ਜੈਨਪੁਰ ਆਦਿ ਹਾਜ਼ਰ ਸਨ।