ਇਕ ਦਿਨ ਕਿਸਾਨ ਤੇ ਕਿਸਾਨੀ ਖਤਮ ਹੋ ਜਾਵੇਗੀ : ਭਿੰਦਾ, ਚੀਮਾ
ਪੰਜਾਬ ਦੇ ਰਾਜਪਾਲ ਦੇ ਨਾਮ ਡੀਸੀ ਰਾਹੀਂ ਮੰਗ ਪੱਤਰ ਐੱਸਡੀਐੱਮ ਭੁਲੱਥ ਨੂੰ ਸੌਂਪਿਆ
Publish Date: Fri, 29 May 2026 11:19 PM (IST)
Updated Date: Fri, 29 May 2026 11:20 PM (IST)

ਪੰਜਾਬ ਦੇ ਰਾਜਪਾਲ ਦੇ ਨਾਮ ਦਿੱਤਾ ਮੰਗ ਪੱਤਰ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਕਪੂਰਥਲਾ ਵੱਲੋਂ ਹਰ ਦਿਨ ਵਧਦੇ ਡੀਜ਼ਲ ਤੇ ਪੈਟਰੋਲ ਦੇ ਰੇਟ, ਖਾਦਾਂ, ਕੀੜੇ ਮਾਰ ਦਵਾਈਆਂ ਤੇ ਹੋਰ ਪਦਾਰਥ ਜਿਨ੍ਹਾਂ ਦੇ ਭਾਅ ਆਸਮਾਨੀ ਚੜ੍ਹ ਗਏ ਹਨ, ਦੇ ਸਬੰਧ ਵਿਚ ਤੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਐੱਮਐੱਸਪੀ ਵਿਚ ਕੀਤੇ ਮਾਮੂਲੀ ਵਾਧੇ ਦੇ ਸਬੰਧ ’ਚ ਰਾਜਪਾਲ ਪੰਜਾਬ ਦੇ ਨਾਮ ਡੀਸੀ ਕਪੂਰਥਲਾ ਰਾਹੀਂ ਮੰਗ ਪੱਤਰ ਐੱਸਡੀਐੱਮ ਭੁਲੱਥ ਨੂੰ ਸੌਂਪਿਆ ਗਿਆ। ਜੇਕਰ ਸਰਕਾਰਾਂ ਇਸੇ ਤਰ੍ਹਾਂ ਕਿਸਾਨਾਂ ਦਾ ਗਲਾ ਘੁਟਦੀਆਂ ਰਹੀਆਂ ਤਾਂ ਕਿਸਾਨ ਤੇ ਕਿਸਾਨੀ ਜਲਦੀ ਖ਼ਤਮ ਹੋ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ, ਸੀਨ. ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਨੇ ਸਾਂਝੇ ਬਿਆਨ ਰਾਹੀਂ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਪਿਆ ਹੈ। ਕਿਸਾਨ ਸਿਰ ਲੱਖਾਂ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਜੇਕਰ ਇਸੇ ਤਰ੍ਹਾਂ ਮਹਿੰਗਾਈ ਵਧਦੀ ਗਈ ਤਾਂ ਅੰਨ ਦੇਵਤਾ ਕਹਾਉਣ ਵਾਲਾ ਕਿਸਾਨ ਜਲਦੀ ਮੌਤ ਦੀ ਭੇਟ ਚੜ੍ਹ ਜਾਵੇਗਾ ਤੇ ਪੂਰੇ ਦੇਸ਼ ਵਿਚ ਅਨਾਜ ਨਾ ਹੋਣ ਕਰਕੇ ਭੁੱਖਮਰੀ ਫੈਲ ਸਕਦੀ ਹੈ। ਕਿਸਾਨੀ ਨੂੰ ਬਚਾਉਣਾ ਤੇ ਕਿਸਾਨ ਦੀ ਹਰ ਸੰਭਵ ਮਦਦ ਕਰਨੀ ਸਮੇਂ ਦੀ ਮੁੱਖ ਲੋੜ ਹੈ ਤੇ ਸਰਕਾਰਾਂ ਨੂੰ ਇਸ ਪਾਸੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਰਾਏ ਬੋਪਾਰਾਏ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ, ਸੀਨ. ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸੋਹੀ, ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਸੀਨ. ਮੀਤ ਪ੍ਰਧਾਨ, ਜਗਜੀਤ ਸਿੰਘ ਬੋਲੀ ਸੀਨ. ਮੀਤ ਪ੍ਰਧਾਨ, ਅਮਰੀਕ ਸਿੰਘ ਰਾਏ ਜ਼ਿਲ੍ਹਾ ਮੀਤ ਪ੍ਰਧਾਨ, ਬਲਵੀਰ ਸਿੰਘ ਜੇਈ ਜਿਲਾ ਕੈਸ਼ੀਅਰ, ਪਰਮਜੀਤ ਸਿੰਘ ਭਗਵਾਨਪੁਰ ਇਕਾਈ ਪ੍ਰਧਾਨ, ਇੰਦਰਪਾਲ ਸਿੰਘ ਮੇਤਲਾ ਇਕਾਈ ਪ੍ਰਧਾਨ, ਗੁਰਨਾਮ ਸਿੰਘ ਪੰਡੋਰੀ ਮੀਤ ਪ੍ਰਧਾਨ, ਸੋਮਨਾਥ ਸਲਾਹਕਾਰ, ਸੁਖਵਿੰਦਰ ਸਿੰਘ ਬੋਪਾਰਾਏ ਬਲਾਕ ਪ੍ਰਧਾਨ, ਬਚਿੱਤਰ ਸਿੰਘ ਪੰਡੋਰੀ, ਹਰਜਿੰਦਰ ਸਿੰਘ ਭੁਲੱਥ, ਹਰਜੋਤ ਸਿੰਘ ਮੱਲੀ, ਸੁਲੱਖਣ ਸਿੰਘ ਬੋਲੀ, ਗੁਰਚਰਨ ਸਿੰਘ ਮੱਲੀ, ਬਲਕਾਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਸੂਬੇਦਾਰ ਮਨਜੀਤ ਸਿੰਘ, ਨਰਿੰਦਰ ਸਿੰਘ ਆਦਿ ਵੱਡੀ ਗਿਣਤੀ ਹਾਜ਼ਰ ਸਨ।