ਕਾਂਗਰਸ ਪਾਰਟੀ ਨੇ ਹੀ ਕੀਤਾ ਪਾਵਨ ਨਗਰੀ ਦਾ ਵਿਕਾਸ : ਚੀਮਾ
ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੇਸ਼ ਰਾਜੂ ਦੇ ਹੱਕ ਵਿੱਚ ਹੋਈ ਭਰਵੀਂ ਮੀਟਿੰਗ
Publish Date: Mon, 18 May 2026 06:42 PM (IST)
Updated Date: Mon, 18 May 2026 06:45 PM (IST)

ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੇਸ਼ ਰਾਜੂ ਦੇ ਹੱਕ ’ਚ ਹੋਈ ਭਰਵੀਂ ਮੀਟਿੰਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੇਸ਼ ਕੁਮਾਰ ਰਾਜੂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਮੁਹੱਲਾ ਦਰਜੀਆਂ ਦੇ ਵਾਸੀਆਂ ਵੱਲੋਂ ਰਾਜੇਸ਼ ਕੁਮਾਰ ਰਾਜੂ ਨੂੰ ਭਰਪੂਰ ਸਮਰਥਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਰਾਜੂ ਇਕ ਸਾਫ਼-ਸੁਥਰੇ ਅਕਸ ਦੇ ਮਾਲਕ ਹਨ, ਜਿਨ੍ਹਾਂ ਦਾ ਸਮਾਜ ਸੇਵਾ ’ਚ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਦਾ ਉਦੋਂ ਹੀ ਵਿਕਾਸ ਹੋਇਆ ਹੈ ਜਦੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਪਾਵਨ ਨਗਰੀ ਦੀ ਪਿਛਲੇ 4 ਸਾਲਾਂ ਵਿਚ ਬਹੁਤ ਦੁਰਦਸ਼ਾ ਹੋਈ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜੇਤੂ ਬਣਾਉਣ ਤਾਂ ਜੋ ਮੁੜ ਤੋਂ ਪਾਵਨ ਨਗਰੀ ਦੀ ਨੁਹਾਰ ਬਦਲੀ ਜਾ ਸਕੇ। ਇਸ ਮੌਕੇ ਉਮੀਦਵਾਰ ਰਾਜੇਸ਼ ਕੁਮਾਰ ਰਾਜੂ ਨੇ ਵੋਟਰਾਂ ਨੂੰ ਭਰੋਸਾ ਦਵਾਇਆ ਕਿ ਜਿੱਤਣ ਉਪਰੰਤ ਉਹ ਪਹਿਲਾਂ ਵਾਂਗ ਹੀ ਵਾਰਡ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਰਹਿਣਗੇ। ਇਸ ਮੌਕੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਰਮੇਸ਼ ਡਡਵਿੰਡੀ ਸਾਬਕਾ ਜਿਲਾ ਪ੍ਰਧਾਨ, ਜੁਗਲ ਕਿਸ਼ੋਰ ਕੋਹਲੀ, ਹਰਨੇਕ ਸਿੰਘ ਵਿਰਦੀ, ਸੁੱਖ ਬੂਲੇ, ਕਾਲਾ ਢਿੱਲੋਂ, ਯੋਗੀ ਮੜੀਆ, ਜਸਕਰਨ ਸਿੰਘ ਚੀਮਾ, ਨੌਨਿਹਾਲ ਸਿੰਘ ਚੀਮਾ, ਪੀਏ ਬਲਜਿੰਦਰ ਸਿੰਘ, ਦਵਿੰਦਰ ਸਿੰਘ ਡੀਕੇ, ਦੀਪਕ ਬਵੇਜਾ, ਜਸਵੰਤ ਰਾਏ ਅਰੋੜਾ, ਕੇਵਲ ਕ੍ਰਿਸ਼ਨ ਵਧਵਾ, ਵਿਸ਼ਾਲ ਅਰੋੜਾ, ਵਿਕਾਸ ਅਰੋੜਾ, ਪਵਨ ਅਰੋੜਾ, ਰਜਿੰਦਰ ਕੁਮਾਰ ਅਰੋੜਾ, ਸੁਰੇਸ਼ ਸੂਦ, ਨਰੇਸ਼ ਅਰੋੜਾ, ਮੋਨੂੰ ਠੁਕਰਾਲ, ਮੋਹਿਤ ਅਰੋੜਾ, ਮਨੀ ਸਲਪੋਨਾ, ਸ਼ਾਨੂੰ ਠੁਕਰਾਲ, ਵਿਨੋਦ ਕੁਮਾਰ ਰਿਟਾ. ਤਹਿਸੀਲਦਾਰ, ਰਜੇਸ਼ ਸੂਦ, ਸੁਭਾਸ਼ ਠੁਕਰਾਲ, ਅਸ਼ਵਨੀ ਕੁਮਾਰ ਜੱਜ, ਕੇਵਲ ਕ੍ਰਿਸ਼ਨ ਮਰਵਾਹਾ, ਨਰੇਸ਼ ਧੀਰ, ਰਮਨ ਧੀਰ, ਲਕਸ਼ੇ ਪੁਰੀ, ਅਰੁਣ ਅਰੋੜਾ, ਵਰੁਣ ਅਰੋੜਾ, ਰਮਨ ਅਰੋੜਾ, ਰਜਿੰਦਰ ਕੰਡਾ, ਦੀਪਕ ਕੰਡਾ, ਸ਼ੈਂਕੀ ਅਰੋੜਾ, ਮਨੀ ਅਰੋੜਾ, ਰਾਜੂ, ਦੀਪਕ ਧੀਰ, ਆਰੀਅਨ ਮਲਹੋਤਰਾ, ਨਕੁਲ, ਰੋਹਿਤ ਅਰੋੜਾ ਰੋਹਿਤ ਸੂਦ ਆਦਿ ਵੀ ਹਾਜ਼ਰ ਸਨ।