ਸੱਤਾ ਪ੍ਰਾਪਤ ਕਰੋ ਰੈਲੀ ’ਚ ਫਗਵਾੜਾ ਤੋਂ ਵੱਡਾ ਜਥਾ ਸ਼ਾਮਲ
ਸੱਤਾ ਪ੍ਰਾਪਤ ਕਰੋ ਰੈਲੀ ਵਿੱਚ ਹਲਕਾ ਫਗਵਾੜਾ ਤੋਂ ਵੱਡਾ ਜਥਾ ਹੋਇਆ ਸ਼ਾਮਲ
Publish Date: Sun, 15 Mar 2026 07:24 PM (IST)
Updated Date: Sun, 15 Mar 2026 07:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਦੇ ਤਹਿਤ ਬਸਪਾ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬਹਿਰਾਮ ਦੀ ਦਾਣਾ ਮੰਡੀ ਵਿਖੇ ਕੀਤੀ ਗਈ ‘ਸੱਤਾ ਪ੍ਰਾਪਤ ਕਰੋ ਰੈਲੀ’ ਵਿਚ ਸ਼ਾਮਲ ਹੋਣ ਲਈ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਵੱਡਾ ਜਥਾ ਸੂਬਾ ਜਨਰਲ ਸਕੱਤਰ ਮਾ. ਹਰਭਜਨ ਸਿੰਘ ਬਾਲਾਲੋਂ, ਹਲਕਾ ਇੰਚਾਰਜ ਲੇਖਰਾਜ ਜਮਾਲਪੁਰ ਤੇ ਹਲਕਾ ਪ੍ਰਧਾਨ ਚੁਰੰਜੀ ਲਾਲ ਕੌਂਸਲਰ ਦੀ ਅਗਵਾਈ ਰਵਾਨਾ ਹੋਇਆ। ਇਸ ਮੌਕੇ ਮਾ. ਹਰਭਜਨ ਸਿੰਘ ਬਾਲਾਲੋਂ, ਲੇਖਰਾਜ ਜਮਾਲਪੁਰ ਤੇ ਚੁਰੰਜੀ ਲਾਲ ਕੌਂਸਲਰ ਨੇ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਹਿਬ ਕਾਂਸ਼ੀਰਾਮ ਜੀ ਸੁਪਨਾ ਪੂਰਾ ਕਰਨ ਲਈ ਸਾਨੂੰ ਬੂਥ ਪੱਧਰ ਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਕੇ ਬਸਪਾ ਦੀ ਵਿਚਾਰਧਾਰਾ ਨੂੰ ਹਰ ਘਰ ਤੱਕ ਲੈ ਕੇ ਜਾਣਾ ਪਵੇਗਾ ਤੇ ਹਰ ਵਰਗ ਨੂੰ ਪਾਰਟੀ ਨਾਲ ਜੋੜਨਾ ਚਾਹੀਦਾ ਹੈ। ਉਕਤ ਆਗੂਆਂ ਨੇ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਪੰਜਾਬ ਵਿਚੋਂ ਨਸ਼ਾ, ਅਨਪੜਤਾ, ਗੈਂਗਸਟਰ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ 2027 ਦੀਆਂ ਵਿਧਾਨ ਸਭਾ ਵਿਚ ਬਸਪਾ ਉਮੀਦਵਾਰਾਂ ਨੂੰ ਜਿਤਾਉਣ ਕੇ ਵਿਧਾਨ ਸਭਾ ਵਿਚ ਭੇਜੋ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਕੁਲਦੀਪ ਭੱਟੀ, ਅਮਨਦੀਪ ਕੌਂਸਲਰ, ਪਰਮਜੀਤ ਖਲਵਾੜਾ, ਅਮਰਜੀਤ ਖੁੱਤਨ, ਇੰਜ. ਪ੍ਰਦੀਪ ਮੱਲ, ਗੁਰਦਿੱਤਾ ਬੰਗੜ, ਮਨਜੀਤ ਮਾਨ ਸਰਪੰਚ, ਅਰੁਨ ਸੁਮਨ, ਬੰਟੀ ਮੋਰੋਵਾਲੀਆ, ਮਨੀ ਅੰਬੇਡਕਰੀ, ਪਰਮਿੰਦਰ ਬੋਧ, ਮੁਖਤਿਆਰ ਮਹਿਮੀ, ਪ੍ਰਸ਼ੋਤਮ ਲਾਲ ਸਾਬਕਾ ਸਰਪੰਚ, ਸੰਦੀਪ ਕੁਮਾਰ, ਰਾਜਵਿੰਦਰ ਸੰਧੂ, ਹਨੀ ਅਠੋਲੀ, ਗੁਰਮੀਤ ਸੁੰਨੜਾ, ਪੁਸ਼ਪਿੰਦਰ ਕੌਰ ਅਠੋਲੀ, ਸੁਰਿੰਦਰ ਕਲੇਰ, ਮੇਜਰ ਰਾਮ ਰਾਮਪੁਰ ਸੂੰਨੜਾ, ਸੁਰਿੰਦਰ ਭਬਿਆਣਾ ਤੋਂ ਇਲਾਵਾ ਹੋਰ ਵੀ ਵਰਕਰ ਤੇ ਆਗੂ ਹਾਜ਼ਰ ਸਨ।